14 ਤੋਂ 16 ਅਗਸਤ ਤੱਕ PRTC ਦੇ ਕੱਚੇ ਮੁਲਾਜ਼ਮ ਵੱਲੋਂ ਹੜਤਾਲ, ਕਾਲੇ ਝੰਡੇ ਤੇ ਕੱਪੜੇ ਪਾ ਕੇ ਮਨਾਉਣਗੇ ਗੁਲਾਮੀ ਦਿਵਸ, ਜਾਣੋ ਕਿੰਨੇ ਦਿਨ ਬੱਸਾਂ ਰਹਿਣਗੀਆਂ ਬੰਦ
ਚੰਡੀਗੜ੍ਹ: ਸੁਤੰਤਰਤਾ ਦਿਵਸ ਮਨਾਉਣ ਲਈ ਜਿੱਥੇ ਇੱਕ ਪਾਸੇ ਦੇਸ਼ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਉਹ 14 ਤੋਂ 16 ਅਗਸਤ ਤੱਕ ਕਾਲੇ ਝੰਡੇ ਅਤੇ ਕੱਪੜੇ ਪਾ ਕੇ ਗੁਲਾਮੀ ਦਿਵਸ ਮਨਾਉਣਗੇ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ। ਇਹ ਫੈਸਲਾ ਪਨਬਸ/ਪੀਆਰਟੀਸੀ ਯੂਨੀਅਨ ਪੰਜਾਬ ਵੱਲੋਂ ਲਿਆ ਗਿਆ ਹੈ।