The Summer News
×
Tuesday, 25 March 2025

ਸ੍ਰੀ ਦਰਬਾਰ ਸਾਹਿਬ ‘ਚ ਮਿਲੀ ਛੋਟੀ ਬੱਚੀ ਦੀ ਲਾਸ਼, ਮਾਸੂਮ ਨੂੰ ਗੋਦੀ ‘ਚ ਚੁੱਕਦੀ ਨਜ਼ਰ ਆਈ ਅਣਪਛਾਤੀ ਔਰਤ, CCTV ਤਸਵੀਰਾਂ ਆਈਆਂ ਸਾਹਮਣੇ

ਅੰਮ੍ਰਿਤਸਰ: ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਘੰਟਾ ਘਰ ਨੇੜੇ ਹੱਥ ਧੋਣ ਵਾਲੀ ਟੂਟੀ ਨੇੜੇ ਇੱਕ ਛੋਟੀ ਬੱਚੀ ਦੀ ਲਾਸ਼ ਮਿਲੀ ਸੀ। ਇਸ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਚੌਕੀ ਘੰਟਾਘਰ ਦਰਬਾਰ ਸਾਹਿਬ ਦੀ ਪੁਲਸ ਬੱਚੀ ਨੂੰ ਜਾਂਚ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਲੈ ਗਈ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਚੌਕੀ ਗਲਿਆਰਾ ਘੰਟਾ ਘਰ ਨੇ ਇਸ ਸਬੰਧੀ ਰਿਪੋਰਟ ਦਰਜ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰਖਵਾਇਆ ਹੈ। ਪੁਲਿਸ ਅਨੁਸਾਰ ਲੜਕੀ ਦਾ ਕੱਦ ਢਾਈ ਫੁੱਟ ਹੈ,ਉਸਨੇ ਇੱਕ ਸਾਫ਼ ਨੀਲੇ ਰੰਗ ਦੀ ਡਰੈੱਸ, ਸੰਤਰੀ ਸ਼ਾਰਟਸ ਅਤੇ ਗੁਲਾਬੀ ਸੈਂਡਲ ਪਹਿਨੇ ਹੋਏ ਹਨ। ਇਸ ਸਬੰਧੀ ਪੁਲਿਸ ਨੇ ਇਸ਼ਤਿਹਾਰ ਜਾਰੀ ਕਰਕੇ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ।


ਉਸਨੇ ਇੱਕ ਸਾਫ਼ ਨੀਲੇ ਰੰਗ ਦੀ ਡਰੈੱਸ, ਸੰਤਰੀ ਸ਼ਾਰਟਸ ਅਤੇ ਗੁਲਾਬੀ ਸੈਂਡਲ ਪਹਿਨੇ ਹੋਏ ਹਨ। ਇਸ ਸਬੰਧੀ ਪੁਲਿਸ ਨੇ ਇਸ਼ਤਿਹਾਰ ਜਾਰੀ ਕਰਕੇ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ।


https://www.facebook.com/sgpcamritsar.org/photos/pcb.1051104915547742/1051102262214674


Story You May Like