The Summer News
×
Tuesday, 21 May 2024

ਇਸ ਮਸ਼ਹੂਰ ਪੰਜਾਬੀ ਗਾਇਕ ਨੇ ਇਸ ਦੁਨੀਆਂ ਨੂੰ ਛੋਟੀ ਉਮਰ ‘ਚ ਕਿਹਾ ਅਲਵਿਦਾ

ਚੰਡੀਗੜ੍ਹ – ਪੰਜਾਬੀ ਇੰਡਸਟਰੀ ‘ਚ ਇਕ ਵਾਰ  ਸੋਗ ਦੀ ਲਹਿਰ ਜਾਗ ਉੱਠੀ ਹੈ। ਦਸ ਦਈਏ ਕਿ ਪੰਜਾਬੀ ਪ੍ਰਸਿੱਧ ਗਾਇਕ ਆਰ ਸੁਖਰਾਜ ਦਾ ਦੇਹਾਂਤ ਹੋ ਗਿਆ ਹੈ।  ਨੌਜਵਾਨ ਗਾਇਕ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਇਸ ਦੁਖਭਰੀ ਖਬਰ ਦੀ ਅਪਡੇਟ ਗਾਇਕ ਦੇ ਕਰੀਬੀ ਦੋਸਤ ਤੇ ਅਦਾਕਾਰ ਸੁਖਦੇਵ ਲੱਧੜ ਨੇ ਸਾਂਝੀ ਦਿੱਤੀ ਹੈ।


ਮਰਹੂਮ ਗਾਇਕ ਦੇ ਕਰੀਬੀ ਦੋਸਤ ਨੇ ਭਾਵੁਕ ਹੁੰਦੇ ਹੋਏ, ਸੁਖਰਾਜ ਦੀ ਇੱਕ ਫੋਟੋ ਸਾਂਝੀ ਕੀਤੀ ਤੇ ਲਿਖਿਆ ਕਿ, “RIP sukhraj “ਰਾਜ ਯਕੀਨ ਨੀ ਹੋ ਰਿਹਾਂ ਤੂੰ ਵੀ ਚਲਾ ਗਿਆ ਯਰ ਸਦਾ ਲਈ , ਕਿਸੇ ਮਾਂ ਦੇ ਪੁੱਤ ਨੂੰ ਜ਼ਿੰਦਗੀ ਦੇਕੇ ਆਪ ਸੜਕ ਹਾਦਸੇ 'ਚ ਮੌਤ ਦੀ ਖਬਰ ਬਣ ਗਿਆ ਯਰ ਤੂੰ , ਮੇਰਾ ਤੀਜੀ ਜਮਾਤ ਦਾ ਵਿਦਿਆਰਥੀ ਜੀਹਨੂੰ ਪਹਿਲੀ ਵਾਰ ਸਟੇਜ ਤੇ ਗਾਇਕ ਬਣਾਕੇ ਚਾੜ੍ਹਿਆ ਅੱਜ ਜਦੋਂ ਵਿਦੇਸ਼ਾਂ ਦੀਆ ਸਟੇਜਾਂ ਤੇ ਉਸੇ ਗਾਇਕੀ ਕਲਾ ਦੇ ਜੌਹਰ ਵਿਖਾਉਣ ਜੋਗਾ ਹੋਇਆਂ , ਮਾਪਿਆਂ ਨੂੰ ਸੁੱਖ ਦੇਣ ਲੱਗਿਆਂ , ਰੱਬਾਂ ਤੂੰ ਕਿਉਂ ਖੋਹ ਲੈਨਾਂ ਮਾਵਾਂ ਦੇ ਪੁੱਤ , ਆਖਰ ਕਦੋਂ ਖਹਿੜਾ ਛੁੱਟੂ ਗੈਰਕੁਦਰਤੀ ਮੌਤਾਂ , ਹਾਦਸਿਆਂ ਤੋਂ ਅਲਵਿਦਾ ਯਾਰਾਂ , ਵਾਹਿਗੁਰੂ ਜੀ”

Story You May Like