The Summer News
×
Monday, 20 May 2024

Sushant singh rajput ਦੀ ਮੌਤ ਦੇ ਢਾਈ ਸਾਲ ਬਾਅਦ ਉਸ ਦੇ Pet Fudge ਦੀ ਹੋਈ ਮੌਤ

ਚੰਡੀਗੜ੍ਹ : ਬਾਲੀਵੁੱਡ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਢਾਈ ਸਾਲ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਜਿਸ ਕਾਰਨ ਹਿੰਦੀ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ। ਮੀਡੀਆ ਸੂਤਰਾਂ ਮੁਤਾਬਕ ਉਨ੍ਹਾਂ ਦੇ ਪਾਲਤੂ ਕੁੱਤੇ ਫਜ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦੱਸ ਦੇਈਏ ਕਿ ਇਹ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਹੈਰਾਨ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੁਸ਼ਾਂਤ ਦੇ ਜਾਣ ਤੋਂ ਬਾਅਦ ਵੀ ਉਹ ਕਹਿੰਦੇ ਸਨ ਕਿ ਉਨ੍ਹਾਂ ਦਾ pet fudge ਅਕਸਰ ਉਨ੍ਹਾਂ ਦੀ ਫੋਟੋ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਸੀ। ਉਸ ਦੌਰਾਨ ਸੁਸ਼ਾਂਤ ਦੇ ਇਸ ਪਾਲਤੂ ਕੁੱਤੇ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।


ਸੁਸ਼ਾਂਤ ਦਾ ਪਾਲਤੂ ਕੁੱਤਾ ਨਹੀਂ ਰਿਹਾ


ਸੁਸ਼ਾਂਤ ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦੇ pet fudge ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸੁਸ਼ਾਂਤ ਦੇ ਪਰਿਵਾਰ ਨੂੰ ਛੱਡਣ ਤੋਂ ਬਾਅਦ, ਉਹ ਇਕਲੌਤਾ ਸਹਾਰਾ ਸੀ, ਪਰ ਹੁਣ ਉਹ ਵੀ ਛੱਡ ਗਿਆ ਹੈ। ਦੂਜੇ ਪਾਸੇ ਪ੍ਰਿਅੰਕਾ ਸਿੰਘ ਨੇ ਆਪਣੇ  ਟਵਿਟਰ ਹੈਂਡਲ 'ਤੇ ਇਕ ਤਾਜ਼ਾ ਪੋਸਟ ਸ਼ੇਅਰ ਕੀਤੀ ਹੈ। ਸੁਸ਼ਾਂਤ ਦੀ ਭੈਣ ਨੇ ਇਨ੍ਹਾਂ ਫੋਟੋਆਂ ਦੇ ਕੈਪਸ਼ਨ 'ਚ pet fudge ਦੀ ਮੌਤ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਟੀਵੀ ਜਗਤ ਦੇ ਸਾਰੇ ਕਲਾਕਾਰਾਂ ਨੇ ਸੋਗ ਪ੍ਰਗਟ ਕੀਤਾ ਹੈ।


 

Story You May Like