The Summer News
×
Tuesday, 21 May 2024

ਪੰਜਾਬ 'ਚ ਸੀਤ ਲਹਿਰ ਦੇ ਪ੍ਰਕੋਪ ਨਾਲ ਹੁਣ ਬਾਰਿਸ਼ ਦੀ ਵੀ ਸੰਭਾਵਨਾ ,ਇਹਨਾਂ ਇਲਾਕਿਆਂ 'ਚ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਚੰਡੀਗੜ੍ਹ : ਦਸ ਦੇਈਏ ਕਿ ਪੰਜਾਬ 'ਚ ਸਰਦੀ ਦਾ ਕਹਿਰ ਜਾਰੀ ਹੈ। ਕਈ ਸੂਬਿਆਂ ਦੇ ਜ਼ਿਲ੍ਹਿਆਂ 'ਚ ਸੋਮਵਾਰ ਨੂੰ ਸੰਘਣੀ ਧੁੰਦ ਦੇ ਨਾਲ ਕੜਾਕੇ ਦੀ ਠੰਡ ਪੈ ਗਈ। ਜਿਸ ਕਾਰਨ ਕਈ ਸ਼ਹਿਰਾਂ ਦਾ ਤਾਪਮਾਨ ਡਿੱਗ ਗਿਆ ਹੈ। ਜੇਕਰ ਗੱਲ ਬਠਿੰਡਾ ਦੀ ਕਰੀਏ ਤਾਂ ਉੱਥੇ ਸੋਮਵਾਰ ਦੀ ਰਾਤ ਨੂੰ ਪਾਰਾ 2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸੇ ਦੌਰਾਨ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਮੰਗਲਵਾਰ ਨੂੰ ਵੀ ਠੰਡ ਦਾ ਪ੍ਰਕੋਪ ਜਾਰੀ ਰਹੇਗਾ। ਜਿਸ ਕਾਰਨ ਦਿਨ ਭਰ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਦਸੀ ਜਾ ਰਹੀ ਹੈ।


ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਬੁੱਧਵਾਰ ਤੋਂ ਸੂਬੇ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਦਸੀ ਜਾ ਰਹੀ ਹੈ।ਹੁਣ ਜੇਕਰ ਗੱਲ ਮਾਲਵਾ ਦੀ ਕਰੀਏ ਤਾਂ ਬਠਿੰਡਾ,ਫਾਜ਼ਿਲਕਾ ਅਤੇ ਹੋਰ ਵੀ ਕਈ ਇਲਾਕਿਆਂ ਦੇ ਜ਼ਿਲ੍ਹਿਆਂ 'ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਦਸੀ ਜਾ ਰਹੀ ਹੈ। ਇਸੇ ਦੌਰਾਨ ਤਰਨਤਾਰਨ, ਗੁਰਦਾਸਪੁਰ,ਪਠਾਨਕੋਟ, ਜਲੰਧਰ, ਅੰਮ੍ਰਿਤਸਰ,ਨਵਾਂਸ਼ਹਿਰ ਤੂੰ ਇਲਾਵਾ ਹੋਰ ਵੀ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਸੂਤਰਾਂ ਅਨੁਸਾਰ ਇਹ 13 ਜਨਵਰੀ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। 


(ਮਨਪ੍ਰੀਤ ਰਾਓ)

Story You May Like