The Summer News
×
Monday, 20 May 2024

WPL 2023 : ਮਹਿਲਾ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਮਹਿੰਗਾ ਹੈ ਇਹ ਖਿਡਾਰੀ

ਚੰਡੀਗੜ੍ਹ : ਪਹਿਲੀ ਵਾਰ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਅੱਜ ਹੋ ਚੁੱਕੀ ਹੈ। ਦਸ ਦਈਏ ਕਿ WPL 2023 ਭਾਰਤ ਵਿੱਚ ਹੋਵੇਗੀ। ਮੁੰਬਈ ਵਿੱਚ ਹੋਈ WPL ਨਿਲਾਮੀ ਲਈ ਕੁੱਲ 1525 ਖਿਡਾਰੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ। ਤਾਜ਼ਾ ਅਪਡੇਟ ਦੇ ਅਨੁਸਾਰ, ਸੋਮਵਾਰ ਨੂੰ ਕੁੱਲ 409 ਖਿਡਾਰੀ ਖੇਡਣ ਲਈ ਤਿਆਰ ਹਨ।  


ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਤੇ ਸਟਾਰ ਓਪਨਰ ਮੰਧਾਨਾ ਵਰਗੀਆਂ ਕਈ ਨਾਮਾਂ ਇਸ ਬ੍ਰੈਕਟ ਵਿੱਚ ਹਨ। ਮਹਿਲਾ ਪ੍ਰੀਮੀਅਰ ਲੀਗ ਦਾ ਸਭ ਤੋਂ ਉੱਚਾ ਬਰੈਕਟ 50 ਲੱਖ ਰੁਪਏ ਤੈਅ ਕੀਤਾ ਗਿਆ ਸੀ। ਇਹ 5  ਟੀਮਾਂ ਰਾਇਲ ਚੈਲੰਜਰਜ਼ ਬੈਂਗਲੁਰੂ, ਗੁਜਰਾਤ ਜਾਇੰਟਸ, ਦਿੱਲੀ ਕੈਪੀਟਲਸ, ਯੂਪੀ ਵਾਰੀਅਰਜ਼ ਅਤੇ ਮੁੰਬਈ ਇੰਡੀਅਨਜ਼ ਹਨ।


ਇਹ ਨੇ 5 ਟਾਪ ਖਿਡਾਰੀ


ਸਮ੍ਰਿਤੀ ਮੰਧਾਨਾ, 3.4 ਕਰੋੜ ਰੁਪਏ, ਐਸ਼ ਗਾਰਡਨਰ, 3.2 ਕਰੋੜ ਰੁਪਏ, ਨੈਟਲੀ ਸਾਇਵਰ, 3.2 ਕਰੋੜ ਰੁਪਏ,  ਦੀਪਤੀ ਸ਼ਰਮਾ, 2.60 ਕਰੋੜ ਰੁਪਏ, ਜੇਮੀਮਾ ਰੌਡਰਿਗਜ਼, 2.2 ਕਰੋੜ ਰੁਪਏ।


 

Story You May Like