The Summer News
×
Wednesday, 15 May 2024

ਵਿਦੇਸ਼ 'ਚ ਨਹੀਂ ਸਗੋਂ ਆਪਣੇ ਹੀ ਦੇਸ਼ 'ਚ ਹੈ ਇਹ ਅਨੋਖੀ ਸੜਕ, ਜਾਣੋ ਕਿਉਂ ਵਜਾਉਂਦੀ ਹੈ ਹਾਰਨ!

ਚੰਡੀਗੜ੍ਹ : ਦੱਸ ਦੇਈਏ ਕਿ ਦੁਨੀਆ 'ਚ ਬਹੁਤ ਸਾਰੇ ਹਾਦਸੇ ਹੁੰਦੇ ਹਨ,ਇਹ ਹਾਦਸੇ ਜਿਆਦਾਤਰ ਸੜਕਾਂ 'ਤੇ ਹੀ ਦੇਖਣ ਨੂੰ ਮਿਲਦੇ ਹਨ। ਖਾਸਕਰ ਇਹ ਹਾਦਸੇ ਪਹਾੜੀ ਇਲਾਕਿਆਂ 'ਤੇ ਵਾਦੀਆਂ ਵਿੱਚ ਤਿੱਖੇ ਮੋੜਾਂ ਕਾਰਨ ਜਿਆਦਾ ਵਾਪਰਦੇ ਹਨ। ਜੇਕਰ ਤੁਸੀਂ ਕਦੇ ਬੱਸ ਜਾਂ ਆਪਣੀ ਕਾਰ ਰਾਹੀਂ ਸੜਕ 'ਤੇ ਗਏ ਹੋ, ਤਾਂ ਤੁਸੀਂ ਖੁਦ ਦੇਖਿਆ ਹੋਵੇਗਾ ਕਿ ਕਿਵੇਂ ਲੋਕ ਮੋੜ ਤੋਂ ਅਚਾਨਕ ਕਾਰ ਨੂੰ ਬਾਹਰ ਕੱਢ ਲੈਂਦੇ ਹਨ।


ਕਈ ਵਾਰ ਇਸ ਲਾਪਰਵਾਹੀ ਕਾਰਨ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਕਾਰ ਨਾਲ ਟਕਰਾ ਜਾਂਦੀ ਹੈ ਅਤੇ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਕੁਝ ਲੋਕਾਂ ਨੂੰ ਹਾਰਨ ਵਜਾਉਣ ਦੇ ਬਾਵਜੂਦ ਲੋਕ ਧਿਆਨ ਨਹੀਂ ਰਹਿੰਦਾ ਅਤੇ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪ੍ਰੰਤੂ ਅੱਜ ਤੁਹਾਨੂੰ ਅਸੀਂ ਇਕ ਅਜਿਹੀ ਸੜਕ ਬਾਰੇ ਦੱਸਾਂਗੇ, ਜਿੱਥੇ ਕਾਰ ਨਹੀਂ ਸਗੋਂ ਸੜਕ ਹੀ ਹਾਰਨ ਵਜਾ ਦਿੰਦੀ ਹੈ। ਦੱਸ ਦੇਈਏ ਕਿ ਇਹ ਸੜਕ 'ਤੇ ਚੱਲਣ ਵਾਲੇ ਲੋਕਾਂ ਲਈ ਚੰਗੀ ਗੱਲ ਹੈ , ਇਸਦੇ ਨਾਲ ਹੀ ਅਤੇ ਇਹ ਸੜਕ ਹਾਦਸਿਆਂ ਨੂੰ ਰੋਕਣ ਵਿਚ ਵੀ ਮਦਦ ਕਰ ਰਿਹਾ ਹੈ।
ਚਲੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸੜਕ ਕਿਵੇਂ ਕੰਮ ਕਰਦੀ ਹੈ।


ਇੱਥੇ ਇਹ ਹੈ facility, ਜਾਣੋ ਕਿਵੇਂ :


ਦੱਸ ਦੇਈਏ ਕਿ ਹਿੰਦੁਸਤਾਨ ਪੈਟਰੋਲੀਅਮ ਅਤੇ Leo Burnett ਨੇ ਪਹਾੜਾਂ 'ਚ ਸੜਕ ਹਾਦਸਿਆਂ ਨੂੰ ਰੋਕਣ ਲਈ ਸਾਲ 2017 ਵਿੱਚ ਇੱਕ ਵਿਸ਼ੇਸ਼ ਵਿਚਾਰ ਸ਼ੁਰੂ ਕੀਤਾ ਸੀ। ਜਿਸ ਵਿਚ ਉਹਨਾਂ ਵਲੋਂ ਕਾਰ ਦੇ ਹਾਰਨ ਵਜਾਉਣ ਦੀ ਬਜਾਏ ਸੜਕ ਦਾ ਹਾਰਨ ਵਜਾਉਣ ਦੀ ਪ੍ਰਕਿਰਿਆ ਤਿਆਰ ਕੀਤੀ ਗਈ ਹੈ। ਇਸ ਦੌਰਾਨ ਟੈਕਨਾਲੋਜੀ ਨੂੰ ਪਰਖਣ ਲਈ ਸਭ ਤੋਂ ਪਹਿਲਾਂ ਉਨ੍ਹਾਂ ਵਲੋਂ ਜੰਮੂ 'ਤੇ ਸ਼੍ਰੀਨਗਰ ਨੂੰ ਜੋੜਨ ਵਾਲੇ NH-1 'ਤੇ ਸ਼ੁਰੂ ਕੀਤਾ ਗਿਆ ਸੀ।


ਇਸ ਪ੍ਰਕਾਰ ਤਕਨਾਲੋਜੀ ਨੂੰ ਕੀਤਾਗਿਆ ਸਫਲਤਾਪੂਰਵਕ ਲਾਂਚ :


ਮੀਡੀਆ ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ, NH-1 'ਤੇ ਇਸ ਟੈਕਨਾਲੋਜੀ ਦੀ ਸਫਲਤਾਪੂਰਵਕ ਸ਼ੁਰੂਆਤ ਤੋਂ ਬਾਅਦ ਇੱਥੇ ਹਾਦਸਿਆਂ 'ਚ ਕਮੀ ਆਈ ਹੈ। ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਹੁਣ ਇਸ ਤਕਨੀਕ ਨੂੰ ਦੇਸ਼ ਦੀਆਂ ਹੋਰ ਕਈ ਸੜਕਾਂ 'ਤੇ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।ਇਸੇ ਪ੍ਰਕਾਰ ਇਕ ਰਿਪੋਰਟ ਮੁਤਾਬਕ ਸਮਾਰਟ ਪੋਲਾਂ ਦੀ ਸਥਾਪਨਾ ਕਾਰਨ NH-1 'ਤੇ ਹਾਦਸਿਆਂ 'ਚ ਕਾਫੀ ਕਮੀ ਆਈ ਹੈ।


ਜਾਣੋ ਸੜਕ ਕਿਵੇਂ ਵਜਾਉਂਦੀ ਹੈ ਹਾਰਨ :


ਦੱਸ ਦੇਈਏ ਕਿ ਜੋ ਪਹਾੜੀ ਇਲਾਕੇ ਦੀਆਂ ਸੜਕਾਂ ਹੁੰਦੀਆਂ ਹਨ, ਜਿਸ ਕਾਰਨ ਮੋੜ 'ਤੇ ਵਾਹਨ ਨੂੰ ਮੋੜਨ 'ਤੇ ਦੂਜੇ ਪਾਸੇ ਤੋਂ ਆ ਰਿਹਾ ਵਾਹਨ ਨਜ਼ਰ ਨਹੀਂ ਆਉਂਦਾ ਜਾਂ ਕਈ ਵਾਰ ਅਜਿਹੇ ਮੋੜ 'ਤੇ ਡਰਾਈਵਰ ਹਾਰਨ ਵਜਾਉਣਾ ਵੀ ਭੁੱਲ ਜਾਂਦਾ ਹੈ। ਜਿਸ ਕਾਰਨ ਦੁਰਘਟਨਾਵਾਂ ਦੇਖਣ ਨੂੰ ਮਿਲਦੀਆਂ ਸੀ, ਅਜਿਹੇ 'ਚ ਹਾਦਸੇ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਪ੍ਰੰਤੂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਇੱਥੇ ਸੜਕ ’ਤੇ ਮੋੜ ਦੇ ਨੇੜੇ ਸਮਾਰਟ ਲਾਈਫ ਪੋਲ ਲਗਾਏ ਗਏ ਹਨ। ਜਿਵੇਂ ਹੀ ਵਾਹਨ ਇਨ੍ਹਾਂ ਖੰਭਿਆਂ ਦੇ ਨੇੜੇ ਪਹੁੰਚਦਾ ਹੈ ਤਾਂ ਸੜਕ ਤੋਂ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਵਾਹਨ ਚਾਲਕ ਪਹਿਲਾਂ ਤੋਂ ਹੀ ਸਾਵਧਾਨੀ ਵਰਤਦੇ ਹਨ।


(ਮਨਪ੍ਰੀਤ ਰਾਓ)

Story You May Like