The Summer News
×
Friday, 17 May 2024

ਭੋਜਪੁਰੀ ਅਭਿਨੇਤਰੀ ਆਕਾਂਕਸ਼ਾ ਦੀ ਮੌਤ ਦੇ ਮਾਮਲੇ ‘ਚ ਹੋਏ ਵੱਡੇ ਖੁਲਾਸੇ, ਜਾਣ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ – ਮਰਹੂਮ ਭੋਜਪੁਰੀ ਅਭਿਨੇਤਰੀ ਆਕਾਂਕਸ਼ਾ ਜਿਸ ਨੇ ਬਹੁਤ ਛੋਟੀ ਉਮਰ ‘ਚ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਤੋਂ ਸਾਰੀ ਭੋਜਪੁਰੀ ਇੰਡਸਟਰੀ ਸਦਮੇ ‘ਚ ਹੈ। ਯੂਪੀ ਪੁਲਿਸ ਨੇ ਆਕਾਂਕਸ਼ਾ ਦੀ ਮੌਤ ਦੇ  ਮਾਮਲੇ ਦੇ ਦੋਸ਼ੀ ਗਾਇਕ ਸਮਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਸ ਦਈਏ ਕਿ ਯੂਪੀ ਪੁਲੀਸ ਨੇ ਗਾਇਕ ਸਮਰ ਨੂੰ ਬੀਤੀ ਰਾਤ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣਾ ਖੇਤਰ ਤੋਂ ਹਿਰਾਸਤ ਵਿੱਚ ਲਿਆ ਹੈ।


3-1


ਇਸ ਦੌਰਾਨ ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਸਮਰ ਨੂੰ ਪੁਲਿਸ ਵੱਲੋਂ ਪਹਿਲਾਂ ਗਾਜ਼ੀਆਬਾਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਦੋਸ਼ੀ ਨੂੰ ਵਾਰਾਣਸੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਤੁਹਾਨੂੰ ਦਸ ਦੇਈਏ ਕਿ ਆਕਾਂਕਸ਼ਾ ਦੀ ਲਾਸ਼ 26 ਮਾਰਚ ਨੂੰ ਸਾਰਨਾਥ ਦੇ ਇੱਕ ਹੋਟਲ ਵਿੱਚ ਪੱਖੇ ਨਾਲ ਲਟਕਦੀ ਮਿਲੀ ਸੀ। ਅਭਿਨੇਤਰੀ ਦੀ ਮਾਂ ਮਧੂ ਦੀ ਤਹਿਰੀਕ 'ਤੇ ਪੁਲਸ ਨੇ ਆਜ਼ਮਗੜ੍ਹ ਨਿਵਾਸੀ ਸਮਰ ਤੇ ਸੰਜੇ ਸਿੰਘ ਖਿਲਾਫ ਧਾਰਾ 306 ਆਈ.ਪੀ.ਸੀ. ਦਰਜ ਕੀਤੀ ਗਈ ਹੈ।  ਜਿਨ੍ਹਾਂ ਵਿੱਚੋਂ ਹੁਣ ਸਮਰ ਨੂੰ ਫੜ ਲਿਆ ਗਿਆ ਹੈ। ਇਨ੍ਹਾਂ ਨੂੰ ਫੜਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ।

Story You May Like