The Summer News
×
Tuesday, 21 May 2024

ਆਮਿਰ ਖਾਨ ਦੀ ਬੇਟੀ ਨੇ Boyfriend ਨੂੰ ਮੁੰਡਿਆ ਵਾਂਗ Propose ਕਰਦੇ ਹੋਏ ਪਹਿਨਾਈ ਅੰਗੂਠੀ, ਦੇਖੋ ਵੀਡੀਓ

ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਦੀ ਬੇਟੀ ਈਰਾ ਖਾਨ ਸੋਸ਼ਲ ਮੀਡੀਆਂ ‘ਤੇ ਛਾਈ ਹੋਈ ਹੈ। ਇਸ ਦੇ ਨਾਲ ਹੀ ਦਸ ਦਈਏ ਕੀ ਆਮੀਰ ਖਾਨ ਦੀ ਬੇਟੀ ਈਰਾ ਦਾ ਵਿਆਹ ਜਲਦ ਹੀ ਹੋਣ ਵਾਲਾ ਹੈ। ਈਰਾ ਅਤੇ boyfriend ਨੂਪੁਰ ਸ਼ਿਖਾਰੇ ਨਾਲ ਕਾਫੀ ਸਮੇਂ ਤੋਂ ਰਿਲੇਸ਼ਨਸ਼ੀਪ ‘ਚ ਸੀ। ਹੁਣ ਨੂਪੁਰ ਅਤੇ ਈਰਾ ਦੋਵਾਂ ਨੇ ਸਗਾਈ ਕਰ ਲਈ ਹੈ। ਇਸ ਖੁਸ਼ੀ ਦੇ ਮੌਕੇ ਈਰਾ ਦੇ ਪਿਤਾ ਆਮਿਰ ਖਾਨ ਸਮੇਤ ਪਰਿਵਾਰ ਦੇ ਸਾਰੇ ਮੈਂਬਰ ਹਾਜ਼ਰ ਹੋਏ। ਅਜਿਹੇ 'ਚ ਆਪਣੀ ਮੰਗਣੀ ਤੋਂ ਬਾਅਦ ਪਹਿਲੀ ਵਾਰ ਈਰਾ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਖਾਸ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੀ ਮੰਗਣੀ 'ਚ ਸ਼ਾਮਲ ਹੋਏ।


ਮੰਗਣੀ ਤੋਂ ਬਾਅਦ ਈਰਾ ਖਾਨ ਨੇ ਸੋਸ਼ਲ ਮੀਡੀਆ ਸਾਂਝੀ ਕੀਤਾ ਪਹਿਲੀ ਪੋਸਟ


ਈਰਾ ਖਾਨ ਨੇ ਸੋਸ਼ਲ ਮੀਡੀਆ ‘ਤੇ ਪਹਿਲੀ ਪੋਸਟ ਸ਼ੇਅਰ ਕੀਤੀ ਜਿਸ ‘ਤੇ ਕਈ ਲੋਕਾਂ ਦੇ ਕੁਮੇਂਟ ਆਏ। ਪ੍ਰਸ਼ੰਸਕਾ ਅਤੇ ਕਈ ਅਦਾਕਾਰਾਂ ਨੇ ਈਰਾ ਨੂੰ ਇਸ ਵੱਡੇ ਮੌਕੇ ‘ਤੇ ਵਧਾਈ ਦਿੱਤੀ। ਈਰਾ ਨੇ ਆਪਣੀ ਇਕ ਖੂਬਸੂਰਤ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਈਰਾ ਬੇਹੱਦ ਰੁਮੇਂਟਿਕ ਅੰਦਾਜ਼ ‘ਚ  ਨੂਪੁਰ ਨੂੰ ਅੰਗੂਠੀ ਪਹਿਣਾ ਰਹੀ ਹੈ।


 


 

Story You May Like