The Summer News
×
Sunday, 28 April 2024

ਆਪਣੇ ਪੁੱਤ ਦੀ ਯਾਦ ‘ਚ ਬਣਵਾਇਆ ਮਰਹੂਮ ਗਾਇਕ ਸਿੱਧੂ ਮੂਸੇਆਲਾ ਦੇ ਮਾਤਾ-ਪਿਤਾ ਨੇ ਇਹ ਟੈਟੂ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦਾ ਨਾਮ ਅਸੀਂ ਸਾਰੇ ਜਾਣਦੇ ਹੀ ਹਾਂ ਜਿਸ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਪੂਰੀ ਦੁਨੀਆਂ ‘ਚ ਆਪਣਾ ਨਾਮ ਬਣਾ ਲਿਆ ਸੀ।ਭਾਵੇਂ ਅੱਜ ਮਰਹੂਮ ਗਾਇਕ ਸਿੱਧੂ ਮੂਸੇਆਲਾ ਇਸ ਦੁਨੀਆਂ ‘ਚ ਨਹੀਂ ਰਹੇ, ਪ੍ਰੰਤੂ ਫਿਰ ਵੀ ਦੁਨੀਆਂ ਭਰ ‘ਚ ਸਿੱਧੂ ਮੂਸੇਆਲਾ ਦਾ ਨਾਲ ਚੱਲ ਰਿਹਾ ਹੈ। ਮਰਹੂਮ ਗਾਇਕ ਦੇ ਕਾਤਲਾ ਨੂੰ ਪੁਲਿਸ ਵੱਲੋਂ ਕਤਲਕਾਂਡ ਵਿੱਚ ਸਾਰੇ ਸ਼ੂਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ, ਪ੍ਰੰਤੂ ਜੋ ਇਸ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਹੈ, ਉਹ ਅਜੇ ਤੱਕ ਪੁਲਿਸ ਦੇ ਸਾਹਮਣੇ ਨਹੀਂ ਆਇਆ ਤੇ ਕੈਨੇਡਾ ‘ਚ ਹੀ ਲੁਕਿਆਂ ਬੈੱਠਾ ਹੈ।


ਇਸ ਦੇ ਨਾਲ ਹੀ ਜੋ ਵੀ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਹਨ, ਉਹਨਾਂ ਨੇ ਮਰਹੂਮ ਗਾਇਕ ਨੂੰ ਉਮਰ ਭਰ ਯਾਦ ਰੱਖਣ ਲਈ ਟੈਟੂ ਬਣਵਾਏ ਜਾ ਰਹੇ ਹਨ।ਇਸ ਦੇ ਨਾਲ ਹੀ ਸੋਸ਼ਲ ਮੀਡੀਆਂ ਉਪਰ ਇੱਕ ਤਸਵੀਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ‘ਚ ਮਰਹੂਮ ਗਾਇਕ ਦੇ ਮਾਤਾ- ਪਿਤਾ ਆਪਣੇ ਪੁੱਤ ਦੇ ਨਾਮ ਦਾ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ।


 


Story You May Like