The Summer News
×
Tuesday, 21 May 2024

ਮੌਸਮ ਵਿਭਾਗ ਅਨੁਸਾਰ ਬਾਰਿਸ਼ ਆਉਣ ਕਾਰਨ ਘਟੇਗੀ ਸੀਤ ਲਹਿਰ,ਪੜ੍ਹੋ ਖਬਰ

 ਦਿੱਲੀ : ਰਾਜਧਾਨੀ ਦਿੱਲੀ 'ਚ ਮੌਸਮ ਦਾ ਰੁਖ ਬਦਲਣ ਵਾਲਾ ਹੈ। ਦਸ ਦੇਈਏ ਕਿ ਹੁਣ ਲੋਕਾਂ ਨੂੰ ਸੰਘਣੀ ਧੁੰਦ ਤੋਂ ਕੁਝ ਰਾਹਤ ਮਿਲੇਗੀ। ਮੀਡੀਆ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਬੱਦਲ ਛਾਏ ਰਹਿਣਗੇ। ਜਿਸ ਦੌਰਾਨ ਲੋਕਾਂ ਨੂੰ ਠੰਡ ਤੋਂ ਵੀ ਰਾਹਤ ਮਿਲੇਗੀ। ਦੱਸ ਦੇਈਏ ਕਿ ਕੜਾਕੇ ਦੀ ਧੁੰਦ ਦਾ ਅਸਰ ਜਹਾਜ਼ਾਂ, ਰੇਲ ਗੱਡੀਆਂ ਅਤੇ ਆਵਾਜਾਈ 'ਤੇ ਵੀ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਮੌਸਮ ਵਿਭਾਗ ਮੁਤਾਬਕ ਬਾਰਿਸ਼ ਕਾਰਨ ਧੁੰਦ ਦਾ ਅਸਰ ਘੱਟ ਹੋਵੇਗਾ। ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਜ਼ਿਆਦਾਤਰ ਹਿੱਸਿਆਂ 'ਚ ਮੰਗਲਵਾਰ ਨੂੰ ਵੀ ਸੀਤ ਲਹਿਰ ਦੇ ਨਾਲ ਸੰਘਣੀ ਧੁੰਦ ਛਾਈ ਰਹੀ। ਦੱਸ ਦੇਈਏ ਕਿ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਠੰਡ ਅਤੇ ਧੁੰਦ ਦਾ ਪ੍ਰਭਾਵ ਜਾਰੀ ਹੈ।


 


 


 

Story You May Like