The Summer News
×
Tuesday, 21 May 2024

ਟੀਵੀ ਦੀ ਮਸ਼ਹੂਰ ਅਭਿਨੇਤਰੀ ਨੂੰ ਕੀਤਾ ਹਸਪਤਾਲ ‘ਚ ਭਰਤੀ, ਦੇਖੋ ਤਸਵੀਰਾਂ

ਚੰਡੀਗੜ੍ਹ -  [ਜਪਮੀਤ ਸਿੰਘ] : ਮਹਿਕ ਚਾਹਿਲ ਜੋ ਕਿ ਬਾਲੀਵੁੱਡ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ, ਜੋ ਕਿ ਆਪਣੇ ਨਾਗਿਨ ਦੇ ਕਿਰਦਾਰ ਕਰਕੇ  ਬਹੁਤ ਹੀ ਚਰਚਾ ਵਿੱਚ ਰਿਹਾ। ਪਿਛੇਂ ਜੇ ਉਹਨਾਂ ਦੀ ਤਬੀਅਤ ਕਾਫੀ ਖ਼ਰਾਬ ਹੋਣ ਕਰਕੇ ਉਹਨਾਂ ਨੂੰ ਮੁਬਈ ਦੇ ਇਕ ਹਸਪਤਾਲ ‘ਚ ਦਾਖਲ ਕਰਾਇਆ ਗਿਆ ਸੀ। ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਖ਼ਰਾਬ ਸੀ ਕਿ ਉਹਨਾਂ ਨੂੰ ICU ‘ਚ ਦਾਖਲ ਕੀਤਾ ਗਿਆ। ਉਹਨਾਂ ਨੇ ਆਪਣੇ ਬਿਮਾਰ ਹੋਣ ਦੀ ਗੱਲ ਮੀਡੀਆ ਅਤੇ ਆਪਣੇ ਪ੍ਰਸ਼ੰਸਕਾ ਤੋਂ ਲੁਕਾਕੇ ਰੱਖੀ।


ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਨੂੰ ਸਿਰਫ਼ ਠੰਡ ਲਗੀ ਹੈ, ਪਰੰਤੂ ਉਹਨਾਂ ਨੂੰ ਨਹੀ ਪਤਾ ਸੀ ਕਿ ਉਹਨਾ ਨੂੰ ਨਿਮੋਣਿਆ ਹੋ ਗਿਆ ਹੈ ,ਪਰ ਹੁਣ ਮਹਿਕ ਨੇ ਆਪ ਦਸਿਆ ਹੈ ਕਿ ਉਹ ਹੁਣ ਪਹਿਲਾ ਨਾਲੋ ਠੀਕ ਹੈ।  ਪਰ ਹਾਲੇ ਵੀ ਉਸਦਾ ਆਕਸੀਜਨ ਲੈਵਲ ਉਪਰ ਥੱਲੇ ਹੋ ਜਾਂਦਾ ਹੈ ਕਿਉਂਕਿ  ਉਸਦੇ ਦੋਵੇ ਫੇਫ਼ੜੇ ਕਾਫੀ ਇਨਫੈਕਟਿਡ ਸੀ। ਜਿਸ ਦੇ ਕਾਰਨ ਉਹ ਬਿਮਾਰ ਹੋਏ , ਇਸੇ ਕਰਕੇ ਉਹ ਹਾਲੇ ਕੁੱਝ ਦਿਨ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਗੇ ਤਾਂ ਕਿ ਉਹਨਾਂ ਦਾ ਇਲਾਜ਼ ਚੰਗੀ ਤਰ੍ਹਾਂ ਹੋ ਜਾਵੇ|              

Story You May Like