ਲੁਧਿਆਣਾ ਸ਼ਹਿਰ ‘ਚ ਰਵਨੀਤ ਬਿੱਟੂ ਦੇ ਚੋਣ ਜਲਸਿਆਂ ‘ਤੇ ਉਮੜਿਆ ਜਨ ਸੈਲਾਬ
ਅਦਾਕਾਰ ਸ਼ਾਹਰੁਖ ਖਾਨ ਨੇ ਪਾਈ ਕਰੋੜਾਂ ਦੀ ਘੜੀ, Fans ਵੀ ਹੋਏ ਹੈਰਾਨ
ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਆਪਣੀ ਫਿਲਮ ਪਠਾਨ ਨੂੰ ਲੈ ਕੇ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਫਿਲਮ ਦੀ ਜ਼ਬਰਦਸਤ ਸਫਲਤਾ ਦੇ ਵਿਚਕਾਰ, ਸ਼ਾਹਰੁਖ ਖਾਨ ਹੁਣ ਇਕ ਵਾਰ ਫਿਰ ਸੋਸ਼ਲ ਮੀਡੀਆਂ ‘ਤੇ ਸੁਰਖੀਆਂ ਬਟੋਰ ਰਿਹਾ ਹੈ। King ਖਾਨ ਆਪਣੀ ਘੜੀ ਕਾਰਨ ਇੰਟਰਨੈੱਟ 'ਤੇ ਸੁਰਖੀਆਂ ਬਟੋਰ ਰਿਹਾ ਹੈ।
ਜਾਣੋ ਸ਼ਾਹਰੁਖ ਖਾਨ ਦੀ ਘੜੀ ਦੀ ਕੀਮਤ
ਇੰਸਟਾਗ੍ਰਾਮ ਪੇਜ ਡਾਈਟ ਸਬਿਆ ਨੇ ਸ਼ੇਅਰ ਕੀਤਾ ਹੈ ਕਿ SRK ਨੇ Audemars Piguet ਦੀ Royal Oak Perpetual Calendar Blue Ceramic wristwatch ਪਹਿਨੀ ਹੋਈ ਹੈ। ਸ਼ਾਹਰੁਖ ਖਾਨ ਨੂੰ ਨੀਲੇ ਰੰਗ ਦੀ Audemars Piguet Royal Oak ਘੜੀ 'ਚ ਦੇਖਿਆ ਗਿਆ। ਦੀਪਿਕਾ ਪਾਦੁਕੋਣ ਦੁਆਰਾ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ, ਸ਼ਾਹਰੁਖ ਨੂੰ ਇੱਕ ਵਾਰ ਫਿਰ ਇਸ ਸ਼ਾਨਦਾਰ ਘੜੀ ਨੂੰ ਫਲਾਂਟ ਕਰਦੇ ਦੇਖਿਆ ਗਿਆ। ਸ਼ਾਹਰੁਖ ਖਾਨ ਦੀ ਪਸੰਦੀਦਾ ਘੜੀ ਦੀ ਕੀਮਤ 4,98 ਕਰੋੜ ਰੁਪਏ ਹੈ। ਸ਼ਾਹਰੁਖ ਖਾਨ ਦੀ ਫਿਲਮ ਪਠਾਨ ਬਾਅਦ ਤੋਂ ਇਸ ਸਾਲ ਜੂਨ 'ਚ ਕਾਮੇਡੀ ਥ੍ਰਿਲਰ ਫਿਲਮ 'ਜਵਾਨ' ਨਾਲ ਸਿਲਵਰ ਸਕ੍ਰੀਨ 'ਤੇ ਦਸਤਕ ਦਿੰਦੇ ਨਜ਼ਰ ਆਉਣਗੇ। ਫਿਲਹਾਲ 'ਜਵਾਨ' ਦੀ ਸ਼ੂਟਿੰਗ ਖਤਮ ਹੀ ਹੋਣ ਵਾਲੀ ਹੈ।
'ਜਵਾਨ' 'ਚ ਕਾਸਟ ਨਯਨਤਾਰਾ, ਵਿਜੇ ਸੇਤੂਪਤੀ, ਪ੍ਰਿਆ ਮਨੀ, ਸਾਨਿਆ ਮਲਹੋਤਰਾ ਵੀ ਫਿਲਮ 'ਚ ਅਹਿਮ ਭੂਮਿਕਾਵਾਂ ਨਿਭਾਅ ਜਾ ਰਹੇ ਹਨ। ਸ਼ਾਹਰੁਖ ਖਾਨ 'ਜਵਾਨ' ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਇਕ ਹੋਰ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰਨਗੇ।