The Summer News
×
Thursday, 09 May 2024

ਹਲਕਾ ਪੂਰਬੀ ਚ ਆਪ ਉਮੀਦਵਾਰ ਪੱਪੀ ਦੇ ਹੱਕ ਚ ਰੱਖੀਆਂ ਮੀਟਿੰਗਾਂ ਧਾਰਨ ਲੱਗੀਆਂ ਰੈਲੀ ਦਾ ਰੂਪ

ਲੁਧਿਆਣਾ:27 ਅਪ੍ਰੈਲ (ਦਲਜੀਤ ਵਿੱਕੀ) ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਅਗਵਾਈ ਹੇਠ ਵਾਰਡ ਨੰਬਰ 29 ਵਿਖੇ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕੀਤਾ । ਇਸ ਮੌਕੇ ਤੇ ਸੰਬੋਧਨ ਕਰਦਿਆਂ ਪੱਪੀ ਨੇ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਹਲਕਾ ਸੈਂਟਰਲ ਵਿਖੇ ਪੂਰੀ ਇਮਾਨਦਾਰੀ ਨਾਲ ਇੱਕ ਸੇਵਕ ਦੇ ਰੂਪ ਵਿੱਚ ਕੰਮ ਕਰਦੇ ਆ ਰਹੇ ਹਨ । ਉਹਨਾਂ ਕਿਹਾ ਕਿ ਮੇਰੇ ਅਤੇ ਮੇਰੀ ਟੀਮ ਵੱਲੋਂ ਨਿਭਾਈ ਗਈ ਸੇਵਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਨੂੰ ਲੋਕ ਸਭਾ ਉਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਉਤਾਰਿਆ ਗਿਆ ਹੈ । ਉਹਨਾਂ ਕਿਹਾ ਕਿ ਸ਼ਹਿਰ ਵਾਸੀ ਭਲੀ ਭਾਂਤੀ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਜਮੀਨੀ ਤੌਰ ਤੇ ਕੰਮ ਕਰਨੇ ਸ਼ੁਰੂ ਕਰ ਦਿੱਤੇ , ਉਹਨਾਂ ਕਿਹਾ ਕਿ ਤੁਹਾਡੇ ਅਸ਼ੀਰਵਾਦ ਸਦਕਾ ਉਹ ਜਿੱਤਣ ਤੋਂ ਬਾਅਦ ਵੀ ਲੁਧਿਆਣਾ ਸ਼ਹਿਰ ਦੇ ਲੋਕਾਂ ਦੀ ਆਵਾਜ਼ ਨੂੰ ਸੰਸਦ ਵਿੱਚ ਬੁਲੰਦ ਕਰਦੇ ਰਹਿਣਗੇ ।


ਪੱਪੀ ਨੇ ਕਿਹਾ ਕਿ ਜੇ ਤੁਹਾਡਾ ਸਭ ਦਾ ਆਸ਼ੀਰਵਾਦ ਮਿਲਿਆ ਤਾਂ ਲੁਧਿਆਣਾ ਸ਼ਹਿਰ ਵਿੱਚ ਜਿੱਥੇ ਚੰਗੇ ਹਸਪਤਾਲ ਲੈ ਕੇ ਆਵਾਂਗੇ ਉੱਥੇ ਹੀ ਵਪਾਰ ਵਰਗ ਲਈ ਵੀ ਚੰਗੇ ਉਪਰਾਲੇ ਕੀਤੇ ਜਾਣਗੇ । ਉਹਨਾਂ ਹਲਕਾ ਪੂਰਬੀ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਭੋਲਾ ਗਰੇਵਾਲ ਜੀ ਨੂੰ ਵੱਡੀ ਲੀਡ ਨਾਲ ਜਤਾਇਆ ਹੈ ਉਸੇ ਤਰ੍ਹਾਂ ਹੀ ਆਪਣਾ ਆਸ਼ੀਰਵਾਦ ਬਰਕਰਾਰ ਰੱਖਦੇ ਹੋਏ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਪਣਾ ਫਤਵਾ ਜਾਰੀ ਕਰਦੇ ਹੋਏ ਆਪਣਾ ਅਸ਼ੀਰਵਾਦ ਦਿਓ ।


ਇਸ ਮੌਕੇ ਤੇ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਜੇ ਅਸੀਂ ਆਪਣੇ ਸ਼ਹਿਰ ਦੀ ਆਪਣੇ ਹਲਕੇ ਦੀ ਤਰੱਕੀ ਚਾਹੁੰਦੇ ਹਾਂ ਤਾਂ ਸਾਨੂੰ ਪੱਪੀ ਵਰਗੇ ਇਮਾਨਦਾਰ ਵਿਅਕਤੀ ਨੂੰ ਸੰਸਦ ਵਿੱਚ ਭੇਜਣਾ ਜਰੂਰੀ ਹੋਵੇਗਾ, ਵਿਧਾਇਕ ਗਰੇਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸੂਬੇ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਕੇਂਦਰ ਵੱਲੋਂ ਸੂਬੇ ਦੇ ਫੰਡਾਂ ਨੂੰ ਰੋਕਿਆ ਗਿਆ ਹੈ ਤਾਂ ਜੋ ਸੂਬਾ ਤਰੱਕੀ ਦੀਆਂ ਲੀਹਾਂ ਤੇ ਨਾ ਚੱਲ ਸਕੇ । ਵਿਧਾਇਕ ਗਰੇਵਾਲ ਨੇ ਕਿਹਾ ਕਿ ਜੇ ਪੱਪੀ ਪਰਾਸ਼ਰ ਨੂੰ ਅਸੀਂ ਵੱਡੀ ਲੀਡ ਨਾਲ ਜਿਤਾ ਕੇ ਸੰਸਦ ਵਿੱਚ ਭੇਜਦੇ ਹਾਂ ਤਾਂ ਜਿੱਥੇ ਉਹ ਸਾਡੇ ਸ਼ਹਿਰ ਦੇ ਸਾਰੇ ਹਲਕਿਆਂ ਦੀ ਤਰੱਕੀ ਲਈ ਸਾਨੂੰ ਫੰਡ ਦੇਣਗੇ ਉਥੇ ਹੀ ਸਾਡੇ ਹਲਕਿਆਂ ਦੀ ਆਵਾਜ਼ਾਂ ਚੁੱਕਦੇ ਰਹਿਣਗੇ ।ਇਸ ਮੌਕੇ ਤੇ ਬਕਸ਼ੀਸ ਹੀਰ , ਸੰਜੂ ਸ਼ਰਮਾ , ਕਮਲ ਮਿਗਲਾਨੀ, ਰਣਜੀਤ ਰਾਣਾ , ਰਾਜਵੀਰ ਗਰੇਵਾਲ ,  ਇੰਦਰਪ੍ਰੀਤ ਗੱਗੂ ,ਮਹਾਵੀਰ ਕੁਮਾਰ , ਲੱਖਵਿੰਦਰ ਲੱਖਾ , ਮਨਿੰਦਰ ਬੱਗਾ ਪ੍ਰਧਾਨ ਗਿੰਦਰਾ , ਆਪ ਆਗੂ ਲਾਡੀ ਕਤਿਆਲ,  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ ।

Story You May Like