ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ, ਭਾਰਤੀ ਮੌਸਮ ਵਿਭਾਗ ਨੇ 'ਰੈੱਡ' ਅਲਰਟ ਜਾਰੀ ਕੀਤਾ
ਇਸ ਅਭਿਨੇਤਰੀ ਨੇ ਆਈਫਲ ਟਾਵਰ 'ਤੇ ਮਨਾਇਆ ਆਪਣਾ ਜਨਮ ਦਿਨ, ਪ੍ਰਸ਼ੰਸਕਾ ਨੇ ਕਿਹਾ “ਕਮਾਲ ਹੈ”
ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਤੇ ਖੂਬਸੂਰਤ ਅਭਿਨੇਤਰੀ ਨੇ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਹੈ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਉਰਵਸ਼ੀ ਰੌਤੇਲਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦੀ ਹੈ। ਉਰਵਸ਼ੀ ਨੇ ਆਪਣਾ 29ਵਾਂ ਜਨਮਦਿਨ 25 ਫਰਵਰੀ ਨੂੰ ਮਨਾਇਆ। ਉਰਵਸ਼ੀ ਨੇ ਆਪਣੇ ਜਨਮ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆ।
ਉਰਵਸ਼ੀ ਨੇ ਆਈਫਲ ਟਾਵਰ 'ਤੇ ਮਨਾਇਆ ਜਨਮਦਿਨ
ਉਰਵਸ਼ੀ ਰੌਤੇਲਾ ਨੇ ਜਨਮਦਿਨ ਦੇ ਖਾਸ ਮੌਕੇ 'ਤੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ। ਜਿਸ ਵਿੱਚ ਉਹ ਆਪਣਾ ਜਨਮਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਉਰਵਸ਼ੀ ਦੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਪੈਰਿਸ 'ਚ ਆਈਫਲ ਟਾਵਰ ਦੇ ਹੇਠਾਂ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਦੌਰਾਨ ਉਰਵਸ਼ੀ ਦੇ ਹੱਥਾਂ 'ਚ ਲਾਲ ਰੰਗ ਦੇ ਦਿਲ ਵਾਲੇ ਗੁਬਾਰੇ ਫੜੇ ਹੋਏ ਨਜ਼ਰ ਆ ਰਹੇ ਹਨ।
ਹੱਥ 'ਚ ਗੁਲਦਸਤਾ ਫੜੀ ਉਰਵਸ਼ੀ ਪਿੰਕ ਡਰੈਸ ਵਿੱਚ ਬੇਹੱਦ ਸੁੰਦਰ ਨਜ਼ਰ ਆ ਰਹੀ ਹੈ। ਉਰਵਸ਼ੀ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਸਾਊਥ ਸਿਨੇਮਾ ਦੇ ਸੁਪਰਸਟਾਰ ਰਿਸ਼ਬ ਸ਼ੈੱਟੀ ਦੇ ਨਾਲ ਹੀ ਉਰਵਸ਼ੀ ਰੌਤੇਲਾ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕੀਤੀ ਸੀ। ਜਿਸ ਦੌਰਾਨ ਉਰਵਸ਼ੀ ਰੌਤੇਲਾ ਨੇ ਪ੍ਰਸ਼ੰਸਕਾਂ ਨੂੰ ਲਿਖ ਕੇ ਸੰਕੇਤ ਦਿੱਤਾ ਕਿ - 'ਕਾਂਤਾਰਾ 2 ਲੋਡਿੰਗ।' ਇਸ ਤੋਂ ਬਾਅਦ ਪ੍ਰਸ਼ੰਸਕ ਇਹ ਕਿਆਸ ਲਗਾ ਰਹੇ ਹਨ ਕਿ ਉਰਵਸ਼ੀ ਜਲਦ ਹੀ ਰਿਸ਼ਬ ਸ਼ੈੱਟੀ ਨਾਲ ਪਰਦੇ ਤੇ ਦਿਖਣ ਵਾਲੀ ਹੈ।