The Summer News
×
Tuesday, 21 May 2024

Aditya Singh Rajput De+ath : ਮਾਡਲ ਤੋਂ ਕਾਸਟਿੰਗ ਡਾਇਰੈਕਟਰ ਦਾ ਸਫਰ ਰਿਹਾ ਸ਼ਾਨਦਾਰ, ਜਾਣੋ ਕਿਵੇਂ ਹੋਈ ਆਦਿਤਿਆ ਦੀ ਮੌ+ਤ

ਚੰਡੀਗੜ੍ਹ : ਟੀਵੀ ਦੇ ਮਸ਼ਹੂਰ ਅਦਾਕਾਰ ਆਦਿਤਿਆ ਸਿੰਘ ਰਾਜਪੂਤ ਨੂੰ ਲੈ ਕੇ ਦਿਲ ਦਿਹਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦਸ ਦਈਏ ਕਿ  ਆਦਿਤਿਆ ਦਾ ਮੁੰਬਈ ਵਿਖੇ ਦੇਹਾਂਤ ਹੋ ਗਿਆ ਹੈ। ਇਸ ਖਬਰ ਨੇ ਸਾਰੀ ਟੀਵੀ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਜਦ ਇਹ ਖਬਰ ਆਈ ਤਾਂ  ਕੋਈ ਵੀ ਇਸ ਗੱਲ ਉਪਰ ਵਿਸ਼ਵਾਸ਼ ਨਹੀਂ ਕਰ ਰਿਹਾ ਸੀ। ਦਸ ਦਈਏ ਕਿ ਮੁੰਬਈ ਆਪਣੇ ਘਰ ਵਿੱਚ ਉਸ ਦੀ ਲਾ+ਸ਼ ਮਿਲੀ ਹੈ, ਉਸ ਦੇ ਕੁਝ ਦੋਸਤਾਂ ਨੇ ਤੇ ਬਿਲਡਿੰਗ ਦੇ Security guard ਨੇ ਉਸ ਨੂੰ ਹਸਪਤਾਲ ਪਹੁੰਚਾਈ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ+ਤਕ ਘੋਸ਼ਿਤ ਕਰ ਦਿੱਤਾ ਹੈ।


3-1


ਆਦਿਤਿਆ ਮਾਡਲ ਤੋਂ ਬਣਿਆ ਕਾਸਟਿੰਗ ਡਾਇਰੈਕਟਰ


ਆਦਿਤਿਆ ਸਿੰਘ ਰਾਜਪੂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ MTV ਚੈਨਲ ਦੇ  ਇਕ ਮਸ਼ਹੂਰ ਸ਼ੋਅ Splitsvilla ਤੋਂ ਕੀਤੀ ਸੀ। ਇਸ ਤੋਂ ਬਾਅਦ ਉਹ ਇਕ ਅਦਾਕਾਰ ਦੇ ਨਾਲ ਨਾਲ ਮਾਡਲ ਵੀ ਬਣ ਗਿਆ। ਫਿਰ ਉਹ ਕਾਸਟਿੰਗ ਡਾਇਰੈਕਟਰ ਵੀ ਬਣ ਗਿਆ ਸੀ। ਛੋਟੀ ਉਮਰ ਵਿੱਚ ਹੀ ਉਸ ਨੇ ਕਾਫੀ ਨਾਮ ਕੰਮਾ ਲਿਆ ਸੀ।  ਸੂਤਰਾਂ ਮੁਤਾਬਕ ਆਦਿਤਿਆ 22 ਮਈ ਨੂੰ ਤਕਰੀਬਨ ਦੁਪਹਿਰ ਦੇ ਸਮੇਂ ਆਪਣੇ ਹੀ ਘਰ ਦੇ ਬਾਥਰੂਮ ਵਿੱਚ ਮ੍ਰਿ+ਤਕ ਪਾਇਆ ਗਿਆ ਸੀ। ਅਭਿਨੇਤਾ ਦੀ ਮੌ+ਤ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਸਤ ਅਤੇ ਚੌਕੀਦਾਰ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ+ਤਕ ਐਲਾਨ ਦਿੱਤਾ।


3-2


ਪਹਿਲਾਂ ਆਦਿਤਿਆ ਨੂੰ ਕਿਸ ਨੇ ਦੇਖਿਆ ਮਰਿਆ


ਆਦਿਤਿਆ ਦੀ ਉਸ ਦੇ ਘਰ ਦੇ ਬਾਥਰੂਮ 'ਚੋਂ ਹੀ ਮਿਲੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਦ ਆਦਿਤਿਆ ਦਾ ਰੂਮਮੇਟ ਸਵੇਰੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਆਦਿਤਿਆ ਆਪਣੇ ਬਾਥਰੂਮ 'ਚ ਡਿੱਗਿਆ ਪਿਆ ਹੈ। ਉਸ ਦੇ ਦੋਸਤ ਨੇ  ਚੌਕੀਦਾਰ ਦੀ ਮਦਦ ਲਈ ਉਹਨਾਂ ਦੋਵਾਂ ਨੇ ਅਦਾਕਾਰ ਨੂੰ  ਹਸਪਤਾਲ ਪਹੁੰਚਾਇਆ। ਪਰ ਉਸ ਸਮੇਂ ਕਾਫੀ ਦੇਰ ਹੋ ਗਈ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿ+ਤਕ ਘੋਸ਼ਿਤ ਕਰ ਦਿੱਤਾ ਸੀ।  ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਦਿਆ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


3-4


ਅਦਾਕਾਰ ਦੀ ਆਖਰੀ ਸੋਸ਼ਲ ਮੀਡੀਆ ਪੋਸਟ


ਅਦਾਕਾਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦਾ ਸੀ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਪੋਸਟਾ ਪਾਉਂਦਾ ਰਹਿੰਦਾ ਸੀ। ਉਸ ਨੇ ਇੰਸਟਾਗ੍ਰਾਮ ‘ਤੇ ਆਖਰੀ ਪੋਸਟ 5 ਦਿਨ ਪਹਿਲਾ ਹੀ ਪਾਈ ਸੀ।  ਆਦਿਤਿਆ ਨੇ ਜੋ ਰੀਲ ਸ਼ੇਅਰ ਕੀਤੀ ਸੀ, ਉਸ ਵਿੱਚ ਉਹ ਦੱਸ ਰਿਹਾ ਸੀ ਕਿ ਉਸ ਦੇ ਲਈ ਖੁਸ਼ੀ ਦਾ ਮਤਲਬ ਮਾਂ ਹੈ। 

Story You May Like