The Summer News
×
Monday, 20 May 2024

ਤਰਨਤਾਰਨ ਦੇ ਨਿੱਜੀ ਹਸਪਤਾਲ 'ਚ ਸਾਬਕਾ ਕਰਮਚਾਰੀ ਵੱਲੋਂ ਗੁੰਡਾ.ਗਰਦੀ ਦਾ ਕੀਤਾ ਗਿਆ ਨੰ.ਗਾ ਨਾਚ,ਜਾਣੋ ਪੂਰਾ ਮਾਮਲਾ

ਤਰਨਤਾਰਨ : ਤਰਨਤਾਰਨ ਦੇ ਕਸਬਾ ਝਬਾਲ ਸਥਿਤ ਨਿੱਜੀ ਹਸਪਤਾਲ 'ਚੋਂ ਕੱਢੇ ਹੋਏ ਕਰਮਚਾਰੀ ਵੱਲੋਂ ਰੰ.ਜਿਸ਼ ਤਹਿਤ ਆਪਣੇ ਅੱਧਾ ਦਰਜਨ ਤੋ ਵੱਧ ਹਥਿਆਰ.ਬੰਦ ਸਾਥੀਆਂ ਨੂੰ ਲੈ ਕੇ ਹਸਪਤਾਲ ਤੇ ਹਮਲਾ ਕਰ ਹਸਪਤਾਲ ਦੀ ਬੁਰੀ ਤਰ੍ਹਾਂ ਤੋੜ ਭੰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਨੂੰ ਉਸ ਵੱਲੋਂ ਕੁਝ ਦਿਨ ਪਹਿਲਾਂ ਹੀ ਨੋਕਰੀ ਤੋਂ ਹਟਾਇਆ ਗਿਆ ਸੀ ਇਸੇ ਰੰ.ਜਿਸ਼ ਤਹਿਤ ਉਸ ਵੱਲੋਂ ਆਪਣੇ ਅੱਧਾ ਦਰਜਨ ਤੋਂ ਵੱਧ ਸਾਥੀਆਂ ਨੂੰ ਲੈ ਕੇ ਹਸਪਤਾਲ ਵਿੱਚ ਦਾਖ਼ਲ ਹੋ ਕੇ ਤੋੜ.ਭੰਨ ਕੀਤੀ ਗਈ ਇਥੋ ਤੱਕ ਕਿ ਮਹਿੰਗੀਆਂ ਮਸ਼ੀਨਾ ਨੂੰ ਵੀ ਤੋੜ ਦਿੱਤਾ ਗਿਆ ਅਤੇ ਹਸਪਤਾਲ ਦੇ ਗੱਲੇ ਵਿੱਚ ਪਈ ਨਕਦੀ ਵੀ ਲੁੱਟ ਲਈ ਗਈ ਹੈ ਅਤੇ ਮੌਕੇ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਫ਼ਰਾਰ ਹੋ ਗਏ ਹਨ ਡਾਕਟਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।

Story You May Like