The Summer News
×
Tuesday, 21 May 2024

Kapoor ਪਰਿਵਾਰ ‘ਚ ਫਿਰ ਗੂੰਜੀਆਂ ਕਿਲਕਾਰੀਆਂ , Alia Bhatt ਨੇ ਦਿੱਤਾ Baby Girl ਨੂੰ ਜਨਮ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਜੋੜੀ Alia Bhatt ਅਤੇ Ranbir kapoor  ਦੋਵੇਂ ਮਾਤਾ ਪਿਤਾ ਬਣ ਚੁੱਕ ਹਨ । ਤੁਹਾਨੂੰ ਦਸ ਦਈਏ ਕਿ ਆਲੀਆ ਨੇ ਮੁੰਬਈ ਦੇ KHN ਰਿਲਾਇੰਸ ਹਸਪਤਾਲ ਵਿੱਚ ਬੇਟੀ ਨੂੰ ਜਨਮ ਦਿੱਤਾ ਹੈ। ਰਣਬੀਰ ਕਪੂਰ ਵੀ ਇਸ ਸਮੇਂ ਹਸਪਤਾਲ 'ਚ ਮੌਜੂਦ ਹਨ। ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ Alia Bhatt ਨੇ ਬੇਟੀ ਨੂੰ ਜਨਮ ਦਿੱਤਾ। ਕਪੂਰ ਪਰਿਵਾਰ ‘ਚ ਇਕ ਵਾਰ ਫਿਰ ਕਿਲਕਾਰੀਆਂ ਗੂੰਜ ਉੱਠੀਆਂ।


ਆਲੀਆ ਨੇ ਦਿੱਤਾ ਬੇਟੀ ਨੂੰ ਜਨਮ


ਸਵੇਰੇ ਆਲੀਆ ਨੇ ਰਿਲਾਇੰਸ ਹਸਪਤਾਲ 'ਚ ਬੇਟੀ ਨੂੰ ਜਨਮ ਦਿੱਤਾ। ਫਿਲਹਾਲ ਬੇਬੀ ਅਤੇ ਆਲੀਆ ਦੋਵੇਂ ਸਿਹਤਮੰਦ ਦੱਸੇ ਜਾ ਰਹੇ ਹਨ।  ਇਸ ਦੇ ਨਾਲ ਹੀ ਬੱਚੇ ਦੀ ਡਿਲੀਵਰੀ ਤੋਂ ਪਹਿਲਾਂ ਆਲੀਆ ਨੇ ਬੇਬੀ ਸ਼ਾਵਰ ਵੀ ਧੂਮ ਧਮਾਕੇ ਨਾਲ ਮਨਾਇਆ ਸੀ। ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆ ਸੀ । ਇਸ ਦੇ ਨਾਲ ਹੀ ਹੁਣ ਕਪੂਰ ਪਰਿਵਾਰ ਵਿੱਚ ਪਿਆਰੀ ਬੱਚੀ ਦੇ ਆਉਣ ਨਾਲ ਜਸ਼ਨ ਦਾ ਮਾਹੌਲ ਹੈ।

Story You May Like