The Summer News
×
Wednesday, 15 May 2024

ਜ਼ਮੀਨ ਅੰਦਰ ਕੀੜੇ ਮਕੌੜੇ ਤੋਂ ਇਲਾਵਾ ਰਹਿੰਦੇ ਨੇ ਇਨਸਾਨ ਪੂਰੇ ਸ਼ਾਹੀ ਤਰੀਕੇ ਨਾਲ, ਤਸਵੀਰਾਂ ਦੇਖ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਜਿੱਥੇ ਸਥਾਨ 'ਤੇ ਅਸੀਂ ਰਹਿ ਰਹੇ ਹਾਂ ਉਹ ਇਕ ਅਜਿਹੀ ਥਾਂ ਹੈ ,ਜਿੱਥੇ ਲੋਕੀ ਆਪਣਾ ਰਹਿਣ ਵਸੇਰਾ ਕਿਤੇ ਵੀ ਪਾ ਲੈਂਦੇ ਹਨ। ਦੱਸ ਦੇਈਏ ਕਿ ਧਰਤੀ 'ਤੇ ਇਕ ਅਜਿਹੀ ਜਗ੍ਹਾ ਵੀ ਹੈ ਜਿੱਥੇ ਲੋਕ ਆਲੀਸ਼ਾਨ ਘਰ ਬਣਾ ਕੇ ਜ਼ਮੀਨ ਦੇ ਹੇਠਾਂ ਰਹਿੰਦੇ ਹਨ। ਜਾਣਕਾਰੀ ਮੁਤਾਬਕ ਇਹ ਸ਼ਹਿਰ 'ਚ ਤਬਦੀਲ ਹੋ ਚੁੱਕੀ ਇਸ ਜਗ੍ਹਾ 'ਚ ਲੋਕੀ ਜ਼ਮੀਨ ਦੇ ਹੇਠਾਂ ਰਹਿੰਦੇ ਹਨ।


                      Whats-App-Image-2023-03-13-at-2-34-17-PM


ਇਸਦੇ ਨਾਲ ਹੀ ਉਹਨਾਂ ਕੋਲ ਉਹ ਸਾਰੀਆਂ ਸਹੂਲਤਾਂ ਹਨ ਜੋ ਆਧੁਨਿਕ ਸ਼ਹਿਰ ਵਿੱਚ ਮਿਲਦੀਆਂ ਹਨ।ਦੱਸ ਦਿੰਦੇ ਹਾਂ ਕਿ ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੇ ਮਾਰੂਥਲ ਖੇਤਰ ਵਿੱਚ ਸਥਿਤ ਕੂਬਰ ਪੇਡੀ(Coober pedy) ਸ਼ਹਿਰ ਦੀ, ਜਿੱਥੇ ਲੋਕੀ ਜ਼ਮੀਨ ਦੇ ਨੀਚੇ ਰਹਿੰਦੇ ਹਨ।


                   Whats-App-Image-2023-03-13-at-2-35-19-PM         


ਦੱਸ ਦੇਈਏ ਕਿ ਇਸ ਸ਼ਹਿਰ ਵਿੱਚ ਪਹੁੰਚਣ ਤੋਂ ਬਾਅਦ ਰੇਗਿਸਤਾਨ ਦੇ ਵਿਚਕਾਰ ਸਿਰਫ਼ ਲਾਲ ਅਤੇ ਭੂਰੀ ਜ਼ਮੀਨ ਹੀ ਦਿਖਾਈ ਦਿੰਦੀ ਹੈ। ਭਾਵੇਂ ਕੁਝ ਲੋਕ ਇੱਥੇ ਜ਼ਮੀਨ ਦੇ ਉੱਪਰ ਘਰ ਬਣਾ ਕੇ ਰਹਿੰਦੇ ਹਨ, ਪ੍ਰੰਤੂ ਇਸ ਸ਼ਹਿਰ 'ਚ ਇੱਕ ਹਿੱਸਾ ਅਜਿਹਾ ਹੈ ਜਿੱਥੇ ਜ਼ਮੀਨ ਤੋਂ ਉੱਪਰ ਕੁਝ ਵੀ ਦਿਖਾਈ ਨਹੀਂ ਦਿੰਦਾ ਅਤੇ ਜ਼ਮੀਨ ਦੇ ਹੇਠਾਂ ਐਸ਼ੋ-ਆਰਾਮ ਦੀ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਉਹਨਾਂ ਵਲੋਂ ਜਮੀਨ ਦੇ ਨੀਚੇ ਹੀ ਪੂਲ, ਹੋਟਲ, ਚਰਚ ਸਮੇਤ ਕਈ ਹੋਰ ਸ਼ਾਨਦਾਰ ਰੈਸਟੋਰੈਂਟ ਵੀ ਬਣਾਏ ਹੋਏ ਹਨ।


                            Whats-App-Image-2023-03-13-at-2-36-39-PM  


ਇਸਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਲਗਭਗ 3500 ਲੋਕਾਂ ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਲਗਭਗ 45 ਦੇਸ਼ਾਂ ਦੇ ਲੋਕ ਵਸੇ ਹੋਏ ਹਨ। ਜਿਸ 'ਚ 60% ਲੋਕ ਯੂਰਪ ਦੇ ਹਨ। ਇਸਦੇ ਨਾਲ ਹੀ ਘੱਟ ਆਬਾਦੀ ਦੇ ਬਾਵਜੂਦ, ਇਹ ਸ਼ਹਿਰ ਆਪਣੇ ਸ਼ਾਨਦਾਰ ਸੱਭਿਆਚਾਰ ਅਤੇ ਜੀਵਨ ਸ਼ੈਲੀ ਦੇ ਕਾਰਨ ਲੋਕਾਂ ਦੀ ਪਸੰਦੀਦਾ ਥਾਵਾਂ ਵਿੱਚੋਂ ਇੱਕ ਹੈ।


                        Whats-App-Image-2023-03-13-at-2-37-51-PM


ਜਾਣਕਾਰੀ ਮੁਤਾਬਕ ਇੱਥੇ ਲੋਕ ਰਾਤ ਨੂੰ ਹੀ ਖੇਡਾਂ ਦਾ ਆਨੰਦ ਲੈਂਦੇ ਹਨ। ਦੱਸ ਦੇਈਏ ਕਿ ਇੱਥੋਂ ਦਾ ਗੋਲਫ ਕੋਰਸ ਬਹੁਤ ਮਸ਼ਹੂਰ ਹੈ। ਇਸ ਸ਼ਹਿਰ ਵਿੱਚ ਜ਼ਮੀਨਦੋਜ਼ ਘਰ ਹੀ ਨਹੀਂ ਸਗੋਂ ਹੋਟਲ ਵੀ ਮੌਜੂਦ ਹਨ। ਦੱਸ ਦੇਈਏ ਇੱਥੋਂ ਦੇ ਘਰਾਂ ਵਿੱਚ ਲਗਜ਼ਰੀ ਸਹੂਲਤਾਂ ਵੀ ਮੌਜੂਦ ਹਨ।


                                    Whats-App-Image-2023-03-13-at-2-40-01-PM


ਇੱਥੇ ਜ਼ਮੀਨ ਦੇ ਹੇਠਾਂ ਇੱਕ ਸਵਿਮਿੰਗ ਪੂਲ ਵੀ ਬਣਾਇਆ ਗਿਆ ਹੈ। ਇਸਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਪੁਰਾਤਨ ਸਮਿਆਂ 'ਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।


                             Whats-App-Image-2023-03-13-at-2-41-01-PM


ਹਾਲਾਂਕਿ, ਹੁਣ ਇੱਥੋਂ ਦੇ ਲੋਕਾਂ ਨੇ ਸੋਲਰ ਪ੍ਰੋਜੈਕਟ ਅਤੇ ਵਿੰਡ ਮਿੱਲਾਂ ਲਗਾ ਦਿੱਤੀਆਂ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਕਾਫ਼ੀ ਬਿਜਲੀ ਮਿਲਦੀ ਹੈ। ਇਸਦੇ ਨਾਲ ਹੀ ਉਥੋਂ ਦੇ ਲੋਕਾਂ ਦਾ ਆਪਸੀ ਭਾਈਚਾਰਾ ਵੀ ਸਭ ਤੋਂ ਵਧੀਆ ਬਣਿਆ ਹੋਇਆ ਹੈ।


                             Whats-App-Image-2023-03-13-at-2-42-52-PM

(ਮਨਪ੍ਰੀਤ ਰਾਓ)

Story You May Like