The Summer News
×
Tuesday, 21 May 2024

ਅਰਚਨਾ ਗੌਤਮ ਦੇ Bigg Boss ਘਰ ਵਾਪਸੀ ‘ਤੇ ਗਰਮਾਇਆ ਮਾਹੌਲ, ਕੈਪਟਨ ਨਾਲ ਲਿਆ ਪੰਗਾ

ਚੰਡੀਗੜ੍ਹ : Bigg Boss 16 ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ Contestant ਅਰਚਨਾ ਗੌਤਮ ਜਿਸ ਨੂੰ ਸ਼ਿਵ ‘ਤੇ ਹੱਥ ਚੁੱਕਣ ‘ਤੇ ਬਾਹਰ ਕੱਢ ਦਿੱਤਾ ਸੀ ਹੁਣ ਉਸ ਦੀ ਘਰ ਵਾਪਸੀ ਹੋ ਗਈ ਹੈ। ਅਰਚਨਾ ਦੇ ਆਉਣ ਨਾਲ ਘਰ ਦਾ ਮਾਹੌਲ ਇਕ ਵਾਰ ਫਿਰ ਗਰਮ ਹੋ ਗਿਆ ਹੈ। ਘਰ ਵਾਪਸ ਆਉਂਦੇ ਹੀ ਅਰਚਨਾ ਨੇ ਆਪਣੇ ਨਵੇਂ ਰੰਗ ਦਿਖਾਏ।  ਅਰਚਨਾ ਘਰ ਦੇ ਨਵੇਂ ਕਪਤਾਨ ਸਾਜਿਦ ਖਾਨ ਨਾਲ ਉਲਝ ਗਈ।


ਬਿੱਗ ਬੌਸ ਦੇ ਘਰ ਵਿੱਚ ਅਰਚਨਾ ਨੇ ਬਗਾਵਤ ਕੀਤੀ


ਹਾਲ ਹੀ ਵਿੱਚ ਬਿੱਗ ਬੌਸ 16 ਵਿੱਚ ਅਰਚਨਾ ਗੌਤਮ ਨੇ ਐਲੀਮੀਨੇਸ਼ਨ ਤੋਂ ਬਾਅਦ ਘਰ ਵਿੱਚ ਵਾਪਸੀ ਕੀਤੀ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਹੁਣ ਅਰਚਨਾ ਦੇ ਆਉਣ ਨਾਲ ਘਰ 'ਚ ਹੰਗਾਮਾ ਹੋ ਜਾਵੇਗਾ ਤੇ ਅਜਿਹਾ ਹੀ ਕੁਝ ਹੋਇਆ ਹੈ। ਇਸ ਹਫਤੇ ਅਰਚਨਾ ਦੀ ਕਪਤਾਨ ਤੇ ਘਰ ਦੇ ਬਾਦਸ਼ਾਹ ਬਣੇ ਸਾਜਿਦ ਖਾਨ ਨਾਲ ਵੀ ਖੂਬ ਬਹਿਸ ਹੋਵੇਗੀ । ਇਸ ਤੋਂ ਇਲਾਵਾ ਅਰਚਨਾ ਗੌਤਮ ਵੀ Contestant ਪ੍ਰਿਅੰਕਾ ਚਾਹਰ ਚੌਧਰੀ ਨਾਲ ਵੀ ਲੜਾਈ ਕਰੇਗੀ।  ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਰਚਨਾ ਦੇ ਆਉਣ ਨਾਲ ਘਰ ਦਾ ਮਾਹੌਲ ਹੋਰ ਵੀ ਵਿਸਫੋਟਕ ਹੋ ਗਿਆ ਹੈ।

Story You May Like