The Summer News
×
Thursday, 16 May 2024

ਚਮਗਿੱਦੜਾਂ ਦੇ ਖੰਭ ਹਨ, ਉਹ ਉੱਡਦੇ ਵੀ ਹਨ, ਪ੍ਰੰਤੂ ਫਿਰ ਵੀ ਪੰਛੀ ਨਹੀਂ ਕਹਾਉਂਦੇ , ਜਾਣੋ ਇਨ੍ਹਾਂ ਨਾਲ ਜੁੜੇ ਕੁਝ ਹੋਰ ਹੈਰਾਨੀਜਨਕ ਤੱਥ

ਚੰਡੀਗੜ੍ਹ : ਅਕਸਰ ਚਮਗਿੱਦੜਾਂ ਨੂੰ ਤੁਸੀਂ ਬਿਜਲੀ ਦੀਆਂ ਤਾਰਾਂ, ਇਮਾਰਤ ਦੀ ਬਾਲਕੋਨੀ, ਖੰਡਰ ਜਾਂ ਦਰੱਖਤਾਂ 'ਤੇ ਉਲਟਾ ਲਟਕਦੇ ਦੇਖਦੇ ਹੋਵੋਗੇ। ਕਈ ਲੋਕਾਂ ਨੇ ਇਸ ਨੂੰ ਅਸਮਾਨ 'ਚ ਉੱਡਦੇ ਹੋਏ ਦੇਖਿਆ ਹੋਵੇਗਾ। ਦਸ ਦੇਈਏ ਕਿ ਇਹ ਥਣਧਾਰੀ ਜੀਵ ਹੈ। ਇਨ੍ਹਾਂ ਦੀ ਸਭ ਤੋਂ ਅਨੋਖੀ ਗੱਲ ਇਹ ਹੈ ਕਿ ਹੈ ਕਿ ਇਹ ਉਲਟਾ ਲਮਕਦੇ ਹਨ। ਤੁਹਾਨੂੰ ਇਸ ਇਲਾਵਾ ਚਮਗਿੱਦੜ ਬਾਰੇ ਕਈ ਅਜਿਹੀਆਂ ਗੱਲਾਂ ਦਸਾਂਗੇ ,ਜਿਨ੍ਹਾਂ ਨੂੰ ਤੁਸੀਂ ਸ਼ਾਇਦ ਨਾ ਹੀ ਸੁਣਿਆ ਹੋਵੇ। ਇਸੇ ਦੌਰਾਨ ਤੁਹਾਨੂੰ ਇਸ ਬਾਰੇ ਇਹ ਵੀ ਦਸਾਂਗੇ ਕਿ ਇਹਨਾਂ ਨੂੰ ਪੰਛੀਆਂ ਦੀ ਸ਼੍ਰੇਣੀ ਵਿੱਚ ਕਿਉਂ ਨਹੀਂ ਰੱਖਿਆ ਜਾਂਦਾ।


ਜਾਣੋ ਚਮਗਿੱਦੜ ਕਿਉਂ ਨਹੀਂ ਪੰਛੀ ਦੀ ਸ਼੍ਰੇਣੀ 'ਚ ਨਹੀਂ ਆਉਂਦੇ :


ਦਸ ਦੇਈਏ ਕਿ ਬੇਸ਼ੱਕ ਚਮਗਿੱਦੜ ਦੇ ਖੰਭ ਹੁੰਦੇ ਹਨ 'ਤੇ ਇਹ ਉੱਡਦੇ ਵੀ ਹਨ ਪ੍ਰੰਤੂ ਅਸਲ ਵਿੱਚ ਇਹ ਪੰਛੀ ਨਹੀਂ ਸਗੋਂ ਉੱਡਣ ਵਾਲੇ ਜਾਨਵਰਾਂ ਦੀ ਸ਼੍ਰੇਣੀ 'ਚ ਆਉਂਦੇ ਹਨ। ਜਾਣਕਾਰੀ ਮੁਤਾਬਕ ਇਹ ਆਂਡੇ ਨਹੀਂ ਦਿੰਦੇ ਸਗੋਂ ਬੱਚੇ ਨੂੰ ਜਨਮ ਦਿੰਦੇ ਹਨ ਹੈ ਅਤੇ ਆਪਣੇ ਬੱਚਿਆਂ ਨੂੰ ਦੁੱਧ ਵੀ ਪਿਲਾਉਂਦੇ ਹਨ।ਜਿਸ ਕਾਰਨ ਇਹਨਾਂ ਪੰਛੀਆਂ ਦੀ ਸ਼੍ਰੇਣੀ 'ਚ ਨਹੀਂ ਬਲਕਿ ਜਾਨਵਰਾਂ ਦੀ ਸ਼੍ਰੇਣੀ ਵਿਚ ਗਿਣਿਆ ਜਾਂਦਾ ਹੈ। ਦਸ ਦਿੰਦੇ ਹਾਂ ਕਿ ਸ਼ੁਤਰਮੁਰਗ 'ਤੇ ਪੈਂਗੁਇਨ ਵਰਗੇ ਕਈ ਅਜਿਹੇ ਪੰਛੀ ਹਨ, ਜੋ ਉੱਡ ਨਹੀਂ ਸਕਦੇ ਪ੍ਰੰਤੂ ਉਹ ਅੰਡੇ ਦਿੰਦੇ ਹਨ। ਚਮਗਿੱਦੜ ਹੀ ਇਕ ਇਕਲੌਤਾ ਥਣਧਾਰੀ ਜੀਵ ਹੈ ਜਿਸ ਦੇ ਖੰਭ ਹਨ ਅਤੇ ਉਹ ਉੱਡ ਸਕਦਾ ਹੈ,ਪ੍ਰੰਤੂ ਅੰਡਿਆਂ ਦੀ ਥਾਂ ਬੱਚਿਆਂ ਨੂੰ ਜਨਮ ਦਿੰਦੇ ਹਨ।


ਜਾਣੋ ਚਮਗਿੱਦੜ ਬਾਰੇ ਕੁਝ ਹੋਰ ਦਿਲਚਸਪ ਗੱਲਾਂ ਬਾਰੇ :


1. ਦਸ ਦੇਈਏ ਕਿ ਚਮਗਿੱਦੜ ਰੋਜ਼ਾਨਾ 2 ਲੱਖ ਕਿਲੋ ਖਟਮਲ ਖਾਂਦੇ ਹਨ।ਜਾਣਕਾਰੀ ਮੁਤਾਬਕ ਇੱਕ ਚਮਗਿੱਦੜ 1 ਘੰਟੇ 'ਚ 600 ਖਟਮਲ ਖਾ ਸਕਦਾ ਹੈ।


2. ਇਸੇ ਦੌਰਾਨ ਕੁਝ ਅਜਿਹੇ ਚਮਗਿੱਦੜ ਵੀ ਹਨ ਜਿਹੜੇ ਕਿ ਦੂਜੇ ਜਾਨਵਰਾਂ ਦਾ ਖੂਨ ਪੀ ਕੇ ਜਿਉਂਦੇ ਰਹਿੰਦੇ ਹਨ। ਅਜਿਹੇ ਚਮਗਿੱਦੜਾਂ ਨੂੰ ਵੈਂਪਾਇਰ ਚਮਗਿੱਦੜ(Vampire bat)
ਕਿਹਾ ਜਾਂਦਾ ਹੈ।


3. ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚਿੱਟੇ ਖੰਭਾਂ ਵਾਲੇ ਚਮਗਿੱਦੜ ਮੁਰਗੀਆਂ ਦਾ ਖੂਨ ਪੀਣ ਲਈ ਉਹਨਾਂ ਦੇ ਕੋਲ ਹੀ ਲੇਟ ਜਾਂਦੇ ਹਨ ਅਤੇ ਮੁਰਗੀ ਹੋਣ ਦਾ ਦਿਖਾਵਾ ਕਰਦੇ ਹਨ।


(ਮਨਪ੍ਰੀਤ ਰਾਓ )


 


 

Story You May Like