The Summer News
×
Wednesday, 15 May 2024

ਸਾਵਧਾਨ! ਭੁੱਲ ਕੇ ਵੀ ਨਾ ON ਕਰਿਓ ਇਹ ਸੈਟਿੰਗ,ਨਹੀਂ ਤਾਂ ਤੁਸੀਂ ਵੀ ਪੈ ਸਕਦੇ ਹੋ ਕਿਸੇ ਵੱਡੀ ਮੁਸ਼ਕਲ 'ਚ ,ਜਾਣੋ ਕਿਵੇਂ ?

ਚੰਡੀਗੜ੍ਹ : ਅੱਜ ਦੇ ਯੁੱਗ ਤਕਨਾਲੋਜੀ ਨੇ ਬਹੁਤ ਜਿਆਦਾ ਤਰੱਕੀ ਕਰ ਲਈ ਹੈ, ਜਿਸ ਕਾਰਨ ਸਾਨੂੰ ਨਵੀਆਂ -ਨਵੀਆਂ ਚੀਜ਼ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਹੀ ਤਕਨਾਲੋਜੀ ਨੇ ਜਿੱਥੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਇਸ ਦੇ ਕੁਝ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ।


ਅੱਜਕਲ ਲਗਭਗ ਹਰ ਕੋਈ ਸਮਾਰਟਫ਼ੋਨ ਦੀ ਵਰਤੋਂ ਕਰ ਰਿਹਾ ਹੈ। ਇਸੇ ਤਰ੍ਹਾਂ ਅਸੀਂ ਸਮਾਰਟਫੋਨ ਦੀ ਬਹੁਤ ਜਿਆਦਾ ਵਰਤੋ ਕਰਦੇ ਹਾਂ,ਇਹ ਸਾਡੇ ਹਰ ਇਕ ਚੀਜ਼ ਲਈ ਕੰਮ ਆਉਦਾ ਹੈ,ਇਸੇ ਦੌਰਾਨ ਅਸੀਂ ਇਸ 'ਚ ਬਹੁਤ ਸਾਰੇ APPS ਦੀ ਵਰਤੋਂ ਕਰਦੇ ਹਾਂ। ਜਿਸ ਕਾਰਨ ਜੇਕਰ ਅਸੀਂ ਕਿਸੇ app ਨੂੰ open ਕਰਨਾ ਹੁੰਦਾ ਹੈ ਤਾਂ ਇਹ ਸਾਡੇ ਤੋਂ ਬਹੁਤ ਸਾਰੀਆਂ permissions ਵੀ ਮੰਗਦੇ ਹਨ, ਅਤੇ ਜਲਦਬਾਜ਼ੀ 'ਚ ਅਸੀਂ ਸੋਚੇ-ਸਮਝੇ ਉਨ੍ਹਾਂ ਨੂੰ ਸਾਰੀਆਂ ਮਨਜ਼ੂਰੀਆਂ ਦੇ ਦਿੰਦੇ ਹਾਂ।


ਕੀ ਤੁਹਾਨੂੰ ਪਤਾ ਹੈ ਕਿ ਸਮਾਰਟਫ਼ੋਨ ਸੁਣਦੇ ਹਨ ਤੁਹਾਡੀਆਂ ਨਿੱਜੀ ਗੱਲਾਂ ?


ਦੱਸ ਦੇਈਏ ਕਿ ਸਮਾਰਟਫ਼ੋਨ 'ਚ ਵਾਇਸ-ਟੂ-ਸਪੀਚ (Voice-to-speech) ਫੀਚਰ ਦੀ ਵਰਤੋਂ ਕਰਦੇ ਸਮੇਂ ਮਾਈਕ੍ਰੋਫੋਨ ਦੀ ਇਜਾਜ਼ਤ ਦੇਣੀ ਪੈਂਦੀ ਹੈ। ਇਸ ਦੇ ਨਾਲ ਹੀ Google Voice Assistant ਲਈ ਮਾਈਕ੍ਰੋਫੋਨ ਦੀ ਇਜਾਜ਼ਤ ਦੇਣੀ ਹੁੰਦੀ ਹੈ। ਪ੍ਰੰਤੂ ਕੀ ਤੁਸੀਂ ਜਾਣਦੇ ਹੋ ਕਿ ਵਾਇਸ ਕਮਾਂਡ 'ਤੇ ਕੰਮ ਕਰਨ ਵਾਲੇ Always on devices 'ਚ ਵੱਡੀ ਸਮੱਸਿਆ ਹੁੰਦੀ ਹੈ। ਇਹ ਡਿਵਾਈਸਾਂ ਸਾਡੀ ਆਵਾਜ਼ ਨੂੰ ਸੁਣਨ ਲਈ ਮਾਈਕ੍ਰੋਫੋਨ ਦੀ ਵਰਤੋਂ ਕਰਦੀਆਂ ਹਨ।
(ਮਨਪ੍ਰੀਤ ਰਾਓ)


 

Story You May Like