ਜੇਕਰ ਤੁਸੀ ਵੀ ਪਾਉਣਾ ਚਾਹੁੰਦੇ ਹੋ ਗਰਮੀ ਤੋਂ ਛੁਟਕਾਰਾ ਤਾਂ ਅਪਣਾਓ ਇਹ ਡਿਵਾਈਸ
ਮਨਪ੍ਰੀਤ ਰਾਓ,
ਚੰਡੀਗੜ੍ਹ : ਤੁਹਾਨੂੰ ਦਸ ਦਈਏ ਕਿ ਗਰਮੀ ਕਾਰਨ ਘਰੋਂ ਨਿਕਲਦੇ ਸਾਰ ਹੀ ਅਸੀ ਪਸੀਨੋ- ਪਸੀਨੀ ਹੋ ਜਾਂਦੇ ਹਾਂ। ਜਿਸ ਕਾਰਨ ਸਾਡਾ ਬੁਰਾ ਹਾਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਾਨੂੰ ਸਕੂਨ ਲੈਣ ਲਈ ਠੰਡੀ ਹਵਾ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀ ਵੀ ਇਸ ਗਰਮੀ ਤੋਂ ਛੁੱਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਖਰੀਦੋ ਪੋਰਟੇਬਲ ਨੈੱਕਬੈਂਡ ਫੈਨ (Portable Neckband Fan) ਜੇ ਤੁਸੀ ਵੀ ਇਸ ਅੱਤ ਦੀ ਗਰਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਪੋਰਟੇਬਲ ਨੈੱਕਬੈਂਡ ਫੈਨ ਹੀ ਸਹੀ ਰਹੇਗਾ। ਜੀ ਤੁਸੀ ਬਿਲਕੁਲ ਸਹੀਂ ਸੁਣਿਆ ਹੈ ਜੇਕਰ ਤੁਸੀ ਵੀ ਗਰਮੀ ‘ਤੇ ਧੁੱਪ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਅਜਿਹੇ ਪੱਖੇ ਬਾਰੇ ਦਸ ਦਿੰਦੇ ਹਾਂ ਜਿਸ ਨੂੰ ਤੁਸੀ ਹਰ ਸਮੇਂ ਇਸ ਨੂੰ ਆਪਣੀ ਗਰਦਨ ‘ਚ ਲਟਕਾ ਸਕਦੇ ਹੋ। ਤੁਹਾਡੀ ਜਾਣਕਾਰੀ ਲਈ ਦਸ ਦਿੰਦੇ ਹਾਂ ਕਿ ਤੁਸੀ ਇਸ ਨੂੰ ਸਿਰਫ 500 ਰੁਪਏ ‘ਚ ਖਰੀਦ ਸਕਦੇ ਹੋ।
ਪਿਛਲੇ ਕੁਝ ਮਹੀਨਿਆਂ ਤੋਂ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਅਜਿਹੀ ਸਥਿਤੀ ਵਿੱਚ ਸਾਡਾ ਘਰੋਂ ਬਾਹਰ ਨਿਕਲਣਾ ਵੀ ਬਹੁਤ ਮੁਸ਼ਕਿਲ ਹੋ ਰਿਹਾ ਹੈ। ਜੇਕਰ ਤੁਸੀ ਇਸ ਡਿਵਾਈਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਤੇਜ਼ ਧੁੱਪ ‘ਚ ਵੀ ਪਸੀਨਾ ਨਹੀਂ ਆਵੇਗਾ। ਇਹ ਯੰਤਰ ਸਿਰਫ ਤੁਹਾਨੂੰ 500 ਰੁਪਏ ਵਿਚ ਠੰਡੀ ਹਵਾ ਦਿੰਦਾ ਹੈ ਜਿਸ ਕਾਰਨ ਤੁਹਾਨੂੰ ਗਰਮੀ ਵੀ ਮਹਿਸ਼ੂਸ ਨਹੀ ਹੋਵੇਗੀ।
ਇਸ ਫੈਨ ਨੂੰ ਤੁਸੀ ਕਿਸੇ ਵੀ ਥਾਂ ‘ਤੇ ਲਿਜਾ ਸਕਦੇ ਹੋ:-
ਤੁਸੀ ਇਸ ਪੋਰਟੇਬਲ ਨੈੱਕਬੈਂਡ ਫੈਨ ਨੂੰ ਕਿਸੇ ਵੀ ਥਾਂ ‘ਤੇ ਲਿਜਾ ਸਕਦੇ ਹੋ। ਇਹ ਫੈਨ ਹਲਕਾ ਹੋਣ ਕਾਰਨ ਤੁਸੀ ਇਸ ਨੂੰ ਆਪਣੀ ਗਰਦਨ ‘ਚ ਪਾ ਕੇ ਵੀ ਹਵਾ ਦਾ ਆਨੰਦ ਮਹਿਸੂਸ ਕਰ ਸਕਦੇ ਹੋ। ਜੇਕਰ ਤੁਸੀ ਇੱਕ ਵਾਰ ਇਸ ਪੱਖੇ ਨੂੰ ਚਾਲੂ ਕਰ ਲੈਂਦੇ ਹੋ ਤਾਂ ਇਹ ਕਈ ਘੰਟਿਆਂ ਤਕ ਤੁਹਾਨੂੰ ਠੰਡੀ ਹਵਾ ਦੇ ਸਕਦਾ ਹੈ, ਕਿਉਂਕਿ ਇਸ ‘ਚ ਇੱਕ ਮਜ਼ਬੂਤ ਬੈਟਰੀ ਹੁੰਦੀ ਹੈ। ਜਿਹੜੀ ਕਿ ਮੋਟਰ ਨੂੰ ਚਲਾਉਣ ਵਿੱਚ ਕਾਫੀ ਉਪਯੋਗੀ ਹੁੰਦੀ ਹੈ।