The Summer News
×
Monday, 29 April 2024

Twitter ਤੇ ਗਲਤ ਸੂਚਨਾਵਾਂ ਨੂੰ ਰੋਕਣ ਲਈ ਜਾਣੋ Russia ਨੇ ਕੀ ਚੁੱਕੇ ਕਦਮ

ਚੰਡੀਗੜ੍ਹ : Twitter ਤੇ ਕਈ ਲੋਕ ਗਲਤ ਸੂਚਨਾਵਾਂ ਪੈ ਰਹੀਆਂ ਹਨ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ Russia ਨੇ twitter ਦੀ ਵੈਬੱਸਾਈਟ ਨੂੰ ਰੋਕਣ ਦੇ ਲਈ ਇਹ ਸਖਤ ਕਦਮ ਚੁੱਕੇ ਹਨ ਕੀ ਉਹਨਾਂ ਦੀ ਵੈੱਬਸਾਈਟ ਨੂੰ ਰੋਕਣ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਜ਼ਿਕਰਯੋਗ ਹੈ ਕਿ ਮਾਈਕ੍ਰੋਬਲਾਗਿਗ ਵੈੱਬਸਾਈਟ Twitter ਨੇ ਸ਼ਨਿਵਾਰ ਨੂੰ ਦੱਸਿਆ ਕਿ ਰੂਸ ‘ਚ ਇਸ ਦੀ ਵੈੱਬਸਾਈਟ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਇਸ ਬਾਰੇ Twitter ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾ ਫੇਸਬੁੱਕ ਨੇ ਰੂਸੀ ਮੀਡੀਆ ਨੂੰ ਯੂਕਰੇਨ ‘ਚ ਫੌ਼ਜੀ ਕਾਰਵਾਈ ਵਾਲੇ ਐਡ ਦਿਖਾਉਣ ਨੂੰ ਲੈਕੇ ਬੈਨ ਕਰ ਦਿੱਤਾ ਸੀ।


ਇਸ ਦੌਰਾਨ ਕੰਪਨੀ ਨੇ ਇੱਕ ਟਵੀਟ ਵਿੱਚ ਪੋਸਟ ਕੀਤਾ ਕਿ ਅਸੀਂ ਮਹੱਤਵਪੂਰਨ ਜਨਤਕ ਸੁਰੱਖਿਆ ਜਾਣਕਾਰੀ ਨੂੰ ਯਕੀਨੀ ਬਣਾਉਣ ਲਈ ਯੂਕਰੇਨ ਤੇ ਰੂਸ ‘ਚ ਇਸ਼ਤਿਹਾਰਾਂ ਨੂੰ ਅਸਥਾਈ ਤੌਰ ‘ਤੇ ਰੋਕ ਰਹੇ ਹਾਂ ਤੇ ਇਸ਼ਤਿਹਾਰ ਇਸ ਤੋਂ ਵਿਗੜਨ ਨਹੀਂ। ਅਸੀਂ ਯੂਕਰੇਨ ਤੇ ਰੂਸ ‘ਚ ਟਵਿੱਟਰ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਅਪਮਾਨਜਨਕ ਸਮੱਗਰੀ ਦੇ ਫੈਲਣ ਨੂੰ ਘਟਾਉਣ ਲਈ ਹੋਮ ਟਾਈਮਲਾਈਨ ‘ਤੇ ਉਨ੍ਹਾਂ ਤੋਂ ਕੁਝ ਟਵੀਟ ਸਿਫ਼ਾਰਸ਼ਾਂ ਨੂੰ ਵੀ ਬਲੌਕ ਕਰ ਦਿੱਤਾ ਹੈ। ਟਵਿੱਟਰ ਨੇ ਕਿਹਾ ਕਿ ਗਲਤ ਤੇ ਗੁੰਮਰਾਹਕੁੰਨ ਜਾਣਕਾਰੀ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪਲੇਟਫਾਰਮ ਦੀ ਸੁਰੱਖਿਆ ਤੇ ਅਖੰਡਤਾ ਨੂੰ ਲਾਗੂ ਕਰਦੇ ਹੋਏ, ਲੋਕਾਂ ਦੀ ਸੇਵਾ ਕਰਨ ਤੇ ਉਹਨਾਂ ਭਾਈਚਾਰਿਆਂ ਦੀ ਸੁਰੱਖਿਆ ਲਈ ਕਦਮ ਚੁੱਕਣਾ ਜਾਰੀ ਰੱਖੇਗਾ।


Story You May Like