The Summer News
×
Tuesday, 21 May 2024

ਮੁਕੇਸ਼ ਅੰਬਾਨੀ ਦੇ ਬੇਟੇ ਦੀ ਮੰਗਣੀ ‘ਚ ਪਹੁੰਚੇ ਬਾਲੀਵੁੱਡ ਸਿਤਾਰੇ, ਸ਼ਾਹੀ ਅੰਦਾਜ਼ ‘ਚ ਆਏ ਨਜ਼ਰ, ਦੇਖੋ ਤਸਵੀਰਾਂ

ਚੰਡੀਗੜ੍ਹ : ਮੁਕੇਸ਼ ਅੰਬਾਨੀ ਦੇ ਘਰ ਇੱਕ ਵਾਰ ਫਿਰ ਰੌਣਕਾਂ ਲਗਣ ਵਾਲੀਆ ਹਨ। ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦਾ ਕੁੱਤਾ ਸ਼ਾਹੀ ਅੰਦਾਜ਼ 'ਚ ਅੰਗੂਠੀ ਲੈ ਕੇ ਮੰਗਣੀ 'ਚ ਪਹੁੰਚਿਆ।


8-13


ਇਸ ਮੌਕੇ ਅੰਬਾਨੀ ਪਰਿਵਾਰ ਦੇ ਮੈਂਬਰਾਂ ਨੇ ਖੂਬ ਡਾਂਸ ਕੀਤਾ, ਨੀਤਾ ਅੰਬਾਨੀ ਨੇ ਆਪਣੇ ਬੇਟੇ ਤੇ ਨੂੰਹ ਲਈ special dance performance ਵੀ ਕੀਤੀ। ਅਨੰਤ ਅੰਬਾਨੀ ਦਾ ਵਿਆਹ ਰਾਧਿਕਾ ਮਰਚੈਂਟ ਨਾਲ ਹੋ ਰਿਹਾ ਹੈ। ਅਜਿਹੇ 'ਚ ਅੰਬਾਨੀ ਪਰਿਵਾਰ 'ਚ ਪਾਰਟੀ ਚੱਲ ਰਹੀ ਹੈ।


8-11


ਜਿਸ ਦੌਰਾਨ ਬਾਲੀਵੁੱਡ ਸਿਤਾਰੇ ਇਸ ਪਾਰਟੀ 'ਚ ਸ਼ਾਮਲ ਹੋਏ। ਹਰ ਮਹਿਮਾਨ ਆਪਣੇ-ਆਪਣੇ ਖਾਸ ਲੁੱਕ 'ਚ ਨਜ਼ਰ ਆ ਰਿਹਾ। ਉੱਥੇ ਹੀ ਹਰ ਬਾਲੀਵੁੱਡ ਸੈਲੀਬ੍ਰਿਟੀ ਆਪਣੇ-ਆਪਣੇ ਅੰਦਾਜ਼ 'ਚ ਨਜ਼ਰ ਆਏ। ਇਸ ਪਾਰਟੀ 'ਚ ਬਾਲੀਵੁੱਡ ਦੀ ਸਭ ਤੋਂ ਸੁੰਦਰ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਅਰਾਧਿਆ ਨਾਲ ਪਹੁੰਚੀ।


8-3


ਜਾਹਨਵੀ ਕਪੂਰ ਭੈਣ ਖੁਸ਼ੀ ਕਪੂਰ ਦੇ ਨਾਲ ਇਵੈਂਟ ਵਿੱਚ ਸ਼ਾਮਲ ਹੋਈ। ਪਾਪਰਾਜ਼ੀ (ਮੀਡੀਆ) ਲਈ ਪੋਜ਼ ਦਿੰਦੇ ਹੋਏ ਸਲਮਾਨ ਖਾਨ ਨੇ ਪਾਰਟੀ 'ਚ ਸ਼ਾਨਦਾਰ ਐਂਟਰੀ ਕੀਤੀ।


8-1


ਸਲਮਾਨ ਖਾਨ ਕੁੜਤਾ ਪਜਾਮਾ ਪਹਿਨ ਪਠਾਨ ਲੁੱਕ 'ਚ ਨਜ਼ਰ ਆਏ। ਅਜਿਹੇ ਕਈ ਸਿਤਾਰੇ ਸ਼ਾਹਰੁਖ ਖਾਨ, ਅਕਸ਼ੇ ਕੁਮਾਰ, ਸਾਰਾ ਅਲੀ ਖਾਨ, ਕਰਿਸ਼ਮਾ ਕਪੂਰ, ਗੋਰੀ ਖਾਨ, ਰਣਬੀਰ ਸਿੰਘ, ਦੀਪਿਕਾ ਪਾਦੂਕੋਣ ਅਤੇ ਹੋਰ ਮਹਿਮਾਨ ਪਹੁੰਚੇ।


8-10


ਇਸ ਦੌਰਾਨ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ। ਦੱਸ ਦੇਈਏ ਕਿ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੇ ਵਿਆਹ ਦਾ ਐਲਾਨ ਪਰਿਵਾਰ ਵਾਲਿਆਂ ਨੇ 2019 ਵਿੱਚ ਹੀ ਕੀਤਾ ਸੀ।


8-15


8-12


8-14


8-2


8-4


8-5


8-6


8-7


8-7


8-8


8-9

Story You May Like