The Summer News
×
Tuesday, 21 May 2024

ਜ਼ਿੰਦਗੀ ਦੀ ਲੜਾਈ ਹਾਰੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ, ਹੋਇਆ ਦੇਹਾਂਤ

ਚੰਡੀਗੜ੍ਹ : ਸਭ ਨੂੰ ਹਸਾਉਣ ਵਾਲਾ ਸਭ ਨੂੰ ਰੁਲਾ ਗਿਆ, ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਰਾਜੂ ਸ਼੍ਰੀਵਾਸਤਵ ਦੀ ਉਮਰ ਮਹਿਜ਼ 58 ਸਾਲ ਸੀ। ਕਈ ਦਿਲਾਂ ‘ਤੇ ਰਾਜ ਕਰਨ ਵਾਲਾ ਰਾਜੂ ਸਭ ਨੂੰ ਅਲਵੀਦਾ ਕਹਿ ਗਿਆ।


ਤੁਹਾਨੂੰ ਦਸ ਦਿੰਦੇ ਹਾਂ ਕਿ ਰਾਜੂ ਦੀ ਮੌਤ ਦੀ ਪੁਸ਼ਟੀ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ। ਰਾਜੂ ਕਾਫੀ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ, ਦਰਅਸਲ 10 ਅਗਸਤ ਨੂੰ ਜਿੰਮ 'ਚ ਵਰਕਆਊਟ ਕਰਦੇ ਸਮੇਂ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ, ਉਹਨਾਂ ਨੂੰ 10 ਅਗਸਤ ਨੂੰ ਏਮਜ਼ ਦਿੱਲੀ ਵਿੱਚ ਦਾਖਲ ਕਰਵਾਇਆ ਗਿਆ ਸੀ। ਪ੍ਰੰਤੂ ਉਹ ਆਪਣੀ ਬਿਮਾਰੀ ਨਾਲ ਲੜ ਨਾ ਸਕੇ। ਜ਼ਿੰਦਗੀ ਅਤੇ ਮੌਤ ਵਿਚਕਾਰ 42 ਦਿਨਾਂ ਦੀ ਲੜਾਈ ਲੜਨ ਤੋਂ ਬਾਅਦ ਅੱਜ ਕਾਮੇਡੀਅਨ ਦਾ ਦੇਹਾਂਤ ਹੋ ਗਿਆ।


  

Story You May Like