The Summer News
×
Friday, 10 May 2024

ਹੋ ਰਹੀ ਹੈ ਬੇਚੈਨੀ ਅਤੇ ਘਬਰਾਹਟ ਤਾਂ ਕਰੋ ਤੁਰੰਤ ਇਨ੍ਹਾਂ ਚੀਜ਼ਾਂ ਦਾ ਸੇਵਨ

ਚੰਡੀਗੜ੍ਹ : ਜੇਕਰ ਬੇਚੈਨੀ, ਘਬਰਾਹਟ ਤੇ ਚਿੰਤਾ ਹੁੰਦੀ ਹੈ ਤਾਂ ਇਸ ਹਾਲਤ ‘ਚ ਕਈ ਵਾਰ ਆਪਣੇ ਆਪ ਨੂੰ ਪਾਣੀ ਪੀਣ ਨਾਲ ਦਿਲਾਸਾ ਦੇਣ  ਨਾਲ ਠੀਕ ਹੋ ਜਾਂਦੀ ਹੈ। ਪਰ ਇਸ ਦਾ ਇਹ ਹੱਲ ਨਹੀਂ ਹੈ। ਅਸੀਂ ਤੁਹਾਨੂੰ ਦਵਾਈਆਂ ਦੇ ਨਾਲ-ਨਾਲ ਕੁਝ ਅਜਿਹੇ ਘਰੇਲੂ ਨੁਸਖੇ ਦੱਸਣ ਦਾ ਰਹੇ ਹਾਂ, ਜਿਨ੍ਹਾਂ ਨੂੰ ਖਾਣ ਨਾਲ ਬੇਚੈਨੀ ਤੇ ਘਬਰਾਹਟ ਦੀ ਸਮੱਸਿਆ ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ।


ਡਾਰਕ ਚਾਕਲੇਟ- ਡਾਰਕ ਚਾਕਲੇਟ ਨਾਲ ਮੂਡ ਠੀਕ ਹੋ ਜਾਂਦਾ ਹੈ। ਇਸ ਡਾਰਕ ਚਾਕਲੇਟ ਖਾਣ ਨਾਲ ਚਿੜਚਿੜਾਪਨ ਅਤੇ ਤਣਾਅ ਨੂੰ ਵੀ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਡਾਰਕ ਚਾਕਲੇਟ 'ਚ ਫਲੇਵੋਨਾਈਡ ਐਂਟੀ-ਆਕਸੀਡੈਂਟ ਵਰਗੇ ਕੈਮੀਕਲ ਪਾਏ ਜਾਂਦੇ ਹਨ ਜੋ ਡਿਪਰੈਸ਼ਨ ਅਤੇ ਚਿੰਤਾ ਤੋਂ ਛੁਟਕਾਰਾ ਪਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜਿਨ੍ਹਾਂ ਲੋਕਾਂ ਨੇ 24 ਘੰਟਿਆਂ ਵਿੱਚ ਕਿਸੇ ਵੀ ਕਿਸਮ ਦੀ ਡਾਰਕ ਚਾਕਲੇਟ ਖਾਧੀ ਹੋਵੇ, ਉਨ੍ਹਾਂ ਵਿੱਚ ਚਾਕਲੇਟ ਨਾ ਖਾਣ ਵਾਲਿਆਂ ਦੇ ਮੁਕਾਬਲੇ ਡਿਪਰੈਸ਼ਨ ਦੇ ਲੱਛਣਾਂ ਵਿੱਚ 70% ਦੀ ਕਮੀ ਆਈ।


ਗ੍ਰੀਨ ਟੀ- ਗ੍ਰੀਨ ਟੀ ਘਬਰਾਹਟ ਅਤੇ ਚਿੜਚਿੜੇਪਨ ਨੂੰ ਆਸਾਨੀ ਨਾਲ ਦੂਰ ਕਰਦੀ ਹੈ।  


ਹਲਦੀ— ਹਲਦੀ ਉਦਾਸੀ ਅਤੇ ਘਬਰਾਹਟ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਜਦੋਂ ਸੇਰੋਟੋਨਿਨ ਦਾ ਪੱਧਰ ਅਸੰਤੁਲਿਤ ਹੁੰਦਾ ਹੈ, ਤਾਂ ਮੂਡ ਵੀ ਪ੍ਰਭਾਵਿਤ ਹੁੰਦਾ ਹਲਦੀ ਅਤੇ ਕਾਲੀ ਮਿਰਚ, ਜਦੋਂ ਇੱਕਠੇ ਵਰਤੀ ਜਾਂਦੀ ਹੈ, ਤਾਂ ਇਹ ਇੱਕ ਕੁਦਰਤੀ ਐਂਟੀ ਡਿਪ੍ਰੈਸੈਂਟ ਵਜੋਂ ਕੰਮ ਕਰਦੇ ਹਨ।


ਦਹੀਂ-  ਦਹੀਂ ਵਿੱਚ ਪਾਏ ਜਾਣ ਵਾਲੇ ਪ੍ਰੋਬਾਇਓਟਿਕਸ ਬੇਚੈਨੀ ਦੂਰ ਕਰਨ ਵਿੱਚ ਮਦਦ ਕਰਦੇ ਹਨ। ਦਹੀਂ ਬੇਚੈਨੀ ਅਤੇ ਘਬਰਾਹਟ ਵਿਚ ਵੀ ਫਾਇਦੇਮੰਦ ਹੁੰਦਾ ਹੈ, ਇਹ ਠੰਡਕ ਦੀ ਭਾਵਨਾ ਦਿੰਦਾ ਹੈ, ਤਣਾਅ ਨੂੰ ਸ਼ਾਂਤ ਕਰਦਾ ਹੈ | ਦਹੀਂ ਘਬਰਾਹਟ ਅਤੇ ਬੇਚੈਨੀ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ।


ਨਿੰਬੂ- ਮੂਡ ਨੂੰ ਬਿਹਤਰ ਬਣਾਉਣ ਲਈ ਨਿੰਬੂ ਬਹੁਤ ਮਹੱਤਵਪੂਰਨ ਤੱਤ ਹੈ, ਨਿੰਬੂ ਵਿੱਚ ਪਾਏ ਜਾਣ ਵਾਲੇ ਤੱਤ ਪੇਟ ਨੂੰ ਸ਼ਾਂਤ ਕਰਦੇ ਹਨ। ਨਿੰਬੂ ਪਾਣੀ ਬਣਾ ਕੇ ਇਸ ਨੂੰ ਪੀਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਮੂਡ 'ਚ ਸੁਧਾਰ ਹੁੰਦਾ ਹੈ।


 

Story You May Like