The Summer News
×
Tuesday, 21 May 2024

ਅਰਵਿੰਦ ਕੇਜਰੀਵਾਲ ਦੇ ਜੇਲ ਚੋਂ ਬਾਹਰ ਆਉਣ ਉੱਤੇ ਵਰਕਰਾਂ ਨੇ ਮਨਾਈ ਖੁਸ਼ੀ, ਵੰਡੇ ਲੱਡੂ

ਲੁਧਿਆਣਾ,10 ਮਈ(ਦਲਜੀਤ ਵਿੱਕੀ) ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜੇਲ ਵਿੱਚੋਂ ਜਮਾਨਤ ਮਿਲ ਗਈ ਹੈ। ਉਹਨਾਂ ਦੇ ਬਾਹਰ ਆਉਣ ਦੀ ਖੁਸ਼ੀ ਵਿੱਚ ਲੁਧਿਆਣਾ ਵਿਖੇ ਵਰਕਰਾਂ ਨੇ ਲੋਕਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸੂਬਾ ਸਕੱਤਰ ਅਤੇ ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਡਾ ਕੇ ਐਨ ਐਸ ਕੰਗ,ਡਾ ਦੀਪਕ ਬਾਂਸਲ, ਸ. ਸ਼ਰਨ ਪਾਲ ਸਿੰਘ ਮੱਕੜ ਅਤੇ ਹੋਰ ਆਗੂ ਵੀ ਮੌਜੂਦ ਸਨ।


ਇਸ ਮੌਕੇ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਹੁਣ ਲੋਕ ਸਭਾ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਹੋਰ ਜਿਆਦਾ ਬਲ ਮਿਲੇਗਾ। ਅਰਵਿੰਦ ਕੇਜਰੀਵਾਲ ਪਾਰਟੀ ਦੇ ਰੀੜ ਦੀ ਹੱਡੀ ਹਨ। ਹਾਲਾਂਕਿ ਉਹਨਾਂ ਦੀ ਸੋਚ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਪਹਿਲਾਂ ਵੀ ਚੋਣ ਪ੍ਰਚਾਰ ਕਰ ਰਹੇ ਸੀ ਪਰ ਹੁਣ ਜਦ ਉਹ ਬਾਹਰ ਆ ਗਏ ਹਨ ਤਾਂ ਅਸੀਂ ਆਪਣੇ ਆਪ ਨੂੰ ਹੋਰ ਜਿਆਦਾ ਮਜਬੂਤ ਮਹਿਸੂਸ ਕਰ ਰਹੇ ਹਾਂ।


ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਜੇਲ ਵਿੱਚੋਂ ਬਾਹਰ ਆਏ ਹਨ ਤਾਂ ਸਾਰੇ ਵਰਕਰ ਖੁਸ਼ ਹਨ। ਅਸੀਂ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਖੁਸ਼ੀ ਮਨਾਈ ਹੈ। ਉਹਨਾਂ ਦੇ ਬਾਹਰ ਆਉਣ ਦੇ ਨਾਲ ਹੀ ਖੁਸ਼ੀ ਵੀ ਦੁਗਨੀ ਹੋ ਗਈ ਹੈ। ਇਹ ਸੱਚਾਈ ਦੀ ਜਿੱਤ ਹੈ।

Story You May Like