The Summer News
×
Saturday, 18 May 2024

Death anniversary of sushant singh rajput : ਛੋਟੇ ਪਰਦੇ ਤੋਂ ਬਾਲੀਵੁੱਡ ਦਾ ਸਫਰ ਰਿਹਾ ਖੂਬਸੂਰਤ , ਹਲੇ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਮਾਨਵ ਹੈ ਜ਼ਿੰਦਾ

ਚੰਡੀਗੜ੍ਹ : ਇਕ ਅਜਿਹਾ ਸਿਤਾਰਾ ਜੋ ਕਿ ਹਮੇਸ਼ਾ ਹੀ ਛੁੱਪ ਗਿਆ, ਜੋ ਕਦੇ ਨਹੀਂ ਦਿਖ ਸਕਦਾ, ਸ਼ਾਨਦਾਨ ਇਨਸਾਨ ਆਪਣੇ ਮਿਹਨਤ ਨਾਲ ਵੱਡੇ ਮੁਕਾਮ ਨੂੰ ਹਾਸਿਲ ਕਰਨ ਵਾਲਾ ਕਰੋੜਾਂ ਲੋਕਾਂ ਦਾ ਚਾਹਵਾਨ ਸੁਸ਼ਾਂਤ ਸਿੰਘ ਰਾਜਪੁਤ ਨੂੰ ਸਾਰੀ ਦੁਨੀਆਂ ਵਿਚ ਯਾਦ ਕੀਤਾ ਜਾਂਦਾ ਹੈ। ਅੱਜ ਉਹ ਦਿਨ ਹੈ ਜਿਸ ਦਿਨ ਸੁਸ਼ਾਂਤ ਰਾਜਪੂਤ ਸਾਡੇ ਵਿਚਕਾਰ ਨਹੀਂ ਰਿਹਾ ਪਰ ਕਿੱਥੇ ਨਾ ਕਿੱਥੇ ਹਾਲੇ ਵੀ ਉਹ ਲੋਕਾਂ ਦੇ ਦਿਲਾਂ ਵਿਚ ਜ਼ਿੰਦਾ ਹੈ। ਉਹ ਅਜਿਹਾ ਇਨਸਾਨ ਸੀ ਕਿ ਉਸ ਨੂੰ ਕੋਈ ਭੁਲ ਹੀ ਨਹੀਂ ਸਕਦਾ। ਪਿਆਰੇ ਸੁਭਾਅ ਵਾਲੇ ਸੁਸ਼ਾਂਤ ਨੂੰ ਹਰ ਕੋਈ ਯਾਦ ਕਰਦਾ ਹੈ। ਅੱਜ ਉਸ ਨੂੰ ਦੁਨੀਆਂ ਨੂੰ ਅਲਵਿਦਾ ਕਹੇ ਹੋਏ ਤਿੰਨ ਸਾਲ ਪੂਰੇ ਹੋ ਗਏ ਹਨ। ਉਸ ਦੀ ਮੌ $ ਤ ਨੇ ਸਭ ਨੂੰ ਗਹਿਰਾ ਸਦਮਾ ਹੀ ਦੇ ਦਿੱਤਾ ਹਰ ਕਿਸੇ ਦੇ ਜੁਬਾਨ ਵਿੱਚ ਇਕ ਹੀ ਸਵਾਲ ਸੀ ਕਿ ਆਖਿਰ ਕਿਉਂ?  ਅਜਿਹਾ ਕੀ ਹੋ ਗਿਆ ਕਿ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ।


29-1


ਇੱਕ ਛੋਟੀ ਉਮਰ ਵਿੱਚ ਪ੍ਰਾਪਤੀਆਂ


ਬਾਲੀਵੁੱਡ ਦਾ ਮਸ਼ਹੂਰ ਨਾਮ ਸੁਸ਼ਾਂਤ ਸਿੰਘ ਰਾਜਪੂਤ, ਇਹ ਨਾਮ ਬਾਕੀ ਸਾਰੀਆਂ ਨਾਮਾਂ ਵਿਚੋਂ ਵੱਖ ਹੈ, ਕਿਉਂਕਿ ਉਸ ਨੇ ਆਪਣੀ ਛੋਟੀ ਉਮਰ ਵਿਚ ਹੀ ਮਿਹਨਤ ਕਰਕੇ ਟੀਵੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤਕ ਪਹੁੰਚ ਕੇ ਆਪਣਾ ਵੱਡਾ ਨਾਮ ਬਣਾਇਆ। ਕਹਿੰਦੇ ਹਨ ਕਿ ਵੱਡੀਆਂ ਸਫਲਤਾਵਾਂ ਹਾਸਿਲ ਕਰਨ ਵਾਲੇ ਇਨਸਾਨ ਹਮੇਸ਼ਾਂ ਲੋਕਾਂ ਦੇ ਦਿਲਾਂ ਉਤੇ ਆਪਣੀ ਛਾਪ ਛੱਡ ਜਾਣਦੇ ਹਨ। ਸੁਸ਼ਾਂਤ ਨੇ 2008 ਵਿਚ Kis Desh Mein Hai Meraa Dil ਨਾਟਕ ਤੋਂ ਸ਼ੁਰੂਆਤ ਕੀਤੀ ਸੀ। ਇਸ ਦੇ ਬਾਅਦ ਵਿਚ ਉਸ ਸਭ ਤੋਂ ਮਸ਼ਹੂਰ ਨਾਟਕ Pavitra Rishta ਆਇਆ ਜਿਸ ਵਿੱਚ ਉਸ ਨੇ 2009ਤੋਂ 2011 ਤੱਕ ਕੰਮ ਕੀਤਾ। ਫਿਰ ਅਦਾਕਾਰ ਨੇ ਬਾਲੀਵੁੱਡ ਵਿਚ ਕਦਮ ਰੱਖਿਆ Kai Po Che ਸੁਸ਼ਾਂਤ ਦੀ ਪਹਿਲੀ ਫਿਲਮ ਸੀ ਜੋ ਕਿ 2013 ਵਿੱਚ ਆਈ ਸੀ। ਫਿਰ ਕੀ ਸੀ ਇਸ ਤੋਂ ਉਸ ਨੇ ਕਈ ਮਸ਼ਹੂਰ ਫਿਲਮਾਂ ਵਿਚ ਕੰਮ ਕੀਤਾ ਜੋ ਕਿ ਬਾਕਸ ਆਫਿਸ ਉਤੇ ਹਿੱਟ ਹੋਈਆ। ਉਹ ਹਰ ਕਿਰਦਾਰ ਨਾਲ ਢੱਲ ਜਾਂਦਾ ਸੀ।


292


ਛੋਟੇ ਪਰਦੇ 'ਤੇ ਬਾਲੀਵੁੱਡ ਦਾ ਸਫਰ   


ਮਰ^ ਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਟੀਵੀ ਇੰਡਸਟਰੀ ਵਿਚ ਬਹੁਤ ਮਸ਼ਹੂਰ ਸੀ। ਇਸ ਦੇ ਨਾਲ ਹੀ ਦਸ ਦਈਏ ਕਿ Pavitra Rishta ਨਾਟਕ ਦਾ ਮਾਨਵ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਸੀ, ਉਸ ਕਿਰਦਾਰ ਵਿਚ ਸੁਸ਼ਾਂਤ ਇੰਨਾ ਢੱਲ ਗਿਆ ਸੀ ਕਿ ਪ੍ਰਸ਼ੰਸਕ ਉਸ ਨੂੰ ਮਾਨਵ ਨਾਮ ਤੋਂ ਹੀ ਜਾਣਨ ਲੱਗ ਗਏ ਸੀ।  ਸੁਸ਼ਾਂਤ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਏਕਤਾ ਕਪੂਰ ਦੇ ਟੀਵੀ ਸ਼ੋਅ 'ਪਵਿਤਰ ਰਿਸ਼ਤਾ' ਨਾਲ ਕੀਤੀ ਸੀ। Pavitra Rishta ਸ਼ੋਅ 'ਚ ਸੁਸ਼ਾਂਤ ਤੇ ਅੰਕਿਤਾ ਲੋਖੰਡੇ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਸੀ। Pavitra Rishta ਦੌਰਾਨ ਸੁਸ਼ਾਂਤ ਦੀ ਪਹਿਚਾਣ ਬਣੀ ਜਿਸ ਤੋਂ ਬਾਅਦ ਉਸ ਨੂੰ ਫਿਲਮਾਂ ਦੇ ਵੀ ਆਫਰ ਆਉਣ ਲੱਗ ਗਏ ਸੀ। 


(Sonam Malhotra)     

Story You May Like