The Summer News
×
Thursday, 16 May 2024

ਕੀ ਤੁਹਾਨੂੰ ਪਤਾ ਹੈ ਕਿ ਹਵਾ ਪ੍ਰਦੂਸ਼ਣ ਸਿਰਫ਼ ਫੇਫੜਿਆਂ ਲਈ ਹੀ ਨਹੀਂ ਸਗੋਂ ਮਾਨਸਿਕ ਸਿਹਤ ਲਈ ਵੀ ਖ਼ਤਰਨਾਕ ਹੈ, ਜਾਣੋ ਕਿਵੇਂ

ਚਡੀਗੜ੍ਹ : ਦੱਸ ਦੇਈਏ ਆਵਾਜਾਈ ਦੇ ਕਾਰਨ ਪ੍ਰਦੂਸ਼ਣ ਦਾ ਪ੍ਰਭਾਵ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਦੀ ਵਜ੍ਹਾ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪ੍ਰਦੂਸ਼ਣ ਇਕ ਅਜਿਹੀ ਚੀਜ਼ ਹੈ ਜੋ ਭਿਆਨਕ ਤੋਂ ਭਿਆਨਕ ਬਿਮਾਰੀ ਨੂੰ ਪੈਦਾ ਕਰਦਾ ਹੈ। ਇਸੇ ਪ੍ਰਕਾਰ ਦੱਸ ਦੇਈਏ ਕਿ ਹਵਾ ਪ੍ਰਦੂਸ਼ਣ ਦੇ (Effects of Air Pollution) ਪ੍ਰਭਾਵਾਂ ਦੀ ਇੱਕ ਲੰਬੀ ਸੂਚੀ ਹੈ।


ਜੇਕਰ ਗੱਲ ਸਿਹਤ ਦੀ ਗੱਲ ਕਰੀਏ ਤਾਂ ਸਾਹ ਦੇ ਰੋਗ ਪਹਿਲਾਂ ਆਉਂਦੇ ਹਨ, ਫਿਰ ਅੱਖਾਂ ਅਤੇ ਫਿਰ ਦਿਲ ਅਤੇ ਹੋਰ ਸਰੀਰਕ ਰੋਗਾਂ ਦਾ ਸਿੱਧੇ ਜਾਂ ਅਸਿੱਧੇ ਰੂਪ 'ਚ ਜ਼ਿਕਰ ਕੀਤਾ ਗਿਆ ਹੈ। ਪ੍ਰੰਤੂ ਨਵੇਂ ਅਧਿਐਨਾਂ ਨੇ ਇਸਦੇ ਪ੍ਰਭਾਵਾਂ ਦੇ ਇੱਕ ਨਵੇਂ ਪਹਿਲੂ ਨੂੰ ਦੇਖਿਆ ਹੈ. ਉਨ੍ਹਾਂ ਮੁਤਾਬਕ ਹਵਾ ਪ੍ਰਦੂਸ਼ਣ ਡਿਪ੍ਰੈਸ਼ਨ ਦੇ ਖਤਰੇ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ। ਦੱਸ ਦੇਈਏ ਕਿ ਜੇਕਰ ਹਵਾ ਪ੍ਰਦੂਸ਼ਣ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ, ਤਾਂ ਇਸ ਦਾ ਮਾਨਸਿਕ ਸਿਹਤ(Effects on Mental Health) 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਖਾਸ ਤੌਰ 'ਤੇ ਬਜ਼ੁਰਗਾਂ 'ਚ ਉਦਾਸੀ/ਦੁੱਖੀ ਰਹਿਣ (Depression) ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।


ਦੱਸ ਦੇਈਏ ਕਿ ਹਾਲ ਹੀ 'ਚ ਜਾਮਾ ਨੈੱਟਵਰਕ ਓਪਨ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਵੱਧ ਰਹੇ ਪ੍ਰਦੂਸ਼ਣ ਦੇ ਪੱਧਰਾਂ ਨਾਲ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣਾ ਉਮੀਦ ਨਾਲੋਂ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਇਹ ਨਾ ਸਿਰਫ਼ ਸਰੀਰ ਲਈ ਸਗੋਂ ਮਾਨਸਿਕ ਸਿਹਤ ਲਈ ਵੀ ਖ਼ਤਰਨਾਕ ਹੈ। ਇਸ ਦੇ ਨਾਲ ਹੀ ਜਾਮਾ ਮਨੋਵਿਗਿਆਨ ਵਿੱਚ ਪ੍ਰਕਾਸ਼ਿਤ ਇੱਕ ਹੋਰ ਅਧਿਐਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਡਿਪਰੈਸ਼ਨ ਅਤੇ ਚਿੰਤਾ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ।


ਕਿਉਂਕਿ ਜੋ ਬਿਮਾਰੀਆਂ ਹਵਾ ਨਾਲ ਫੈਲਦੀਆਂ ਹਨ, ਉਹ ਸਾਡੇ ਸਾਹ ਦੇ ਜਰੀਏ ਫੇਫੜਿਆਂ ਤੱਕ ਜਾਂਦੀਆਂ ਹਨ,ਜਿਸ ਦੀ ਵਜ੍ਹਾ ਨਾਲ ਸਾਹ ਲੈਣ 'ਚ ਮੁਸ਼ਕਲ ਆਉਂਦੀ ਹੈ। ਇਸੇ ਤਰ੍ਹਾਂ ਹਾਰਵਰਡ ਅਤੇ ਐਮੋਰੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਮਰੀਕਾ ਦੀ ਸਰਕਾਰ ਦੀ ਸਿਹਤ ਬੀਮਾ ਯੋਜਨਾ ਮੈਡੀਕੇਅਰ ਵਿਚ 64 ਸਾਲ ਤੋਂ ਵੱਧ ਉਮਰ ਦੇ ਕਰੀਬ 90 ਲੱਖ ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਬਜ਼ੁਰਗ ਅਮਰੀਕੀਆਂ 'ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਬਾਰੇ ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ , 15.2 ਲੱਖ ਤੋਂ ਵੱਧ ਲੋਕਾਂ ਵਿੱਚ ਡਿਪਰੈਸ਼ਨ ਦੇ ਲੱਛਣ ਪਾਏ ਗਏ।


(ਮਨਪ੍ਰੀਤ ਰਾਓ)


 


 


 

Story You May Like