The Summer News
×
Tuesday, 21 May 2024

ਮਸ਼ਹੂਰ ਅਦਾਕਾਰ Shah Rukh Khan ਨੇ ਆਪਣੇ ਆਪ ਨੂੰ ਗਿਫਟ ਕੀਤੀ ਸਭ ਤੋਂ ਮਹਿੰਗੀ ਕਾਰ, ਦੇਖੋ Video

ਚੰਡੀਗੜ੍ਹ :  ਮਸ਼ਹੂਰ ਅਦਾਕਾਰ Shah Rukh Khan ਇਨ੍ਹੀਂ ਦਿਨੀਂ ਲਾਈਮਲਾਈਟ 'ਚ ਹਨ। 'ਪਠਾਨ' ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਨੇ ਭਾਰਤ ਦੀ ਸਭ ਤੋਂ ਮਹਿੰਗੀ ਕਾਰ ਖਰੀਦੀ ਹੈ। ਇਹ ਕੋਈ ਆਮ ਕਾਰ ਨਹੀਂ ਬਲਕਿ ਲਗਜ਼ਰੀ ਰੋਲਸ ਰਾਇਸ ਹੈ। ਸ਼ਾਹਰੁਖ ਖਾਨ ਨੂੰ ਹਾਲ ਹੀ 'ਚ 5 ਕਰੋੜ ਰੁਪਏ ਦੀ ਘੜੀ ਪਹਿਨਦੇ ਦੇਖਿਆ ਗਿਆ ਸੀ। ਹੁਣ ਉਸ ਨੇ ਨਵੀਂ ਕਾਰ ਖਰੀਦੀ ਹੈ। ਮੀਡੀਆ ਸੂਤਰਾਂ ਮੁਤਾਬਕ ਸ਼ਾਹਰੁਖ ਖਾਨ ਨੂੰ ਐਤਵਾਰ ਦੇਰ ਸ਼ਾਮ ਰੋਲਸ ਰਾਇਸ ਕੁਲੀਨਨ ਬਲੈਕ ਬੈਜ ਨਾਲ 'ਮੰਨਤ' 'ਚ ਐਂਟਰੀ ਕਰਦੇ ਦੇਖਿਆ ਗਿਆ। ਸ਼ਾਹਰੁਖ ਖਾਨ ਨੇ ਇਹ ਆਲੀਸ਼ਾਨ ਕਾਰ ਖੁਦ ਨੂੰ ਨਹੀਂ ਬਲਕਿ ਕਿਸੇ ਨੂੰ ਗਿਫਟ ਕੀਤੀ ਹੈ। ਉਨ੍ਹਾਂ ਦੀ ਕਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


ਖਾਸ ਗੱਲ ਇਹ ਹੈ ਕਿ ਕਾਰ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਕਾਰ ਦੀ ਕੀਮਤ ਕਰੀਬ 10 ਕਰੋੜ ਦੱਸੀ ਜਾ ਰਹੀ ਹੈ। ਇਹ ਵਰਤਮਾਨ ਵਿੱਚ ਭਾਰਤ ਵਿੱਚ ਵਿਕਰੀ ਲਈ ਸਭ ਤੋਂ ਮਹਿੰਗੀ SUV ਕਾਰ ਹੈ। ਜਿੱਥੇ ਸ਼ੋਅਰੂਮ ਦੀ ਕੀਮਤ ਕਰੀਬ 8.20 ਕਰੋੜ ਰੁਪਏ ਹੈ, ਉੱਥੇ ਹੀ ਕੁਝ ਫੀਚਰਸ ਅਤੇ ਸਰਵਿਸਿਜ਼ ਦੇ ਨਾਲ ਪਰਸਨਲਾਈਜੇਸ਼ਨ ਆਪਸ਼ਨ ਵੀ ਹਨ।


'ਮੰਨਤ' ਦੇ ਅੰਦਰ ਜਾਂਦੀ ਨਜ਼ਰ ਆਈ ਸ਼ਾਹਰੁਖ ਦੀ ਕਾਰ


ਇਸ ਲਗਜ਼ਰੀ ਕਾਰ ਦੀ ਪਲੇਟ 'ਤੇ ਸਪੈਸ਼ਲ ਨੰਬਰ '555' ਨਜ਼ਰ ਆ ਰਿਹਾ ਹੈ। ਇਹ ਕਾਰ ਸ਼ਾਹਰੁਖ ਖਾਨ ਦੀ 'ਮੰਨਤ' ਦੇ ਅੰਦਰ ਜਾਂਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਇਹ ਪਹਿਲੀ ਲਗਜ਼ਰੀ ਕਾਰ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਉਹ ਆਪਣੀ 5 ਕਰੋੜ ਦੀ ਘੜੀ ਨੂੰ ਲੈ ਕੇ ਸੁਰਖੀਆਂ 'ਚ ਸਨ। ਉਸ ਸਮੇਂ ਸ਼ਾਹਰੁਖ ਦੇ ਹੱਥ 'ਚ ਨੀਲੇ ਰੰਗ ਦੀ ਘੜੀ ਨਜ਼ਰ ਆਈ ਸੀ, ਜਿਸ ਦੀ ਕੀਮਤ ਕਰੀਬ 4.98 ਕਰੋੜ ਰੁਪਏ ਸੀ। ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੇ ਬਾਕਸ ਆਫਿਸ 'ਤੇ ਦੁਨੀਆ ਭਰ 'ਚ 1000 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਹੁਣ ਇਹ ਫਿਲਮ ਸਿਨੇਮਾਘਰਾਂ ਤੋਂ ਬਾਹਰ ਆਉਣ ਤੋਂ ਬਾਅਦ OTT 'ਤੇ ਰਿਲੀਜ਼ ਹੋ ਗਈ ਹੈ।

Story You May Like