The Summer News
×
Tuesday, 02 July 2024

ਆਪ ਦੇ ਸਰਕਲ ਪ੍ਰਧਾਨ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ‘ਚ ਸ਼ਾਮਿਲ

ਸ਼੍ਰੀ ਰਾਮ ਮੰਦਿਰ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਵੀਰ ਬਾਲ ਦਿਵਸ ਮਨਾਉਣ ਵਰਗੇ ਇਤਿਹਾਸਕ ਕਾਰਜਾਂ ਦੀ ਸੇਵਾ ਪੀਐੱਮ ਮੋਦੀ ਹਿੱਸੇ ਆਈ : ਰਵਨੀਤ ਬਿੱਟੂ


ਲੁਧਿਆਣਾ,21 ਮਈ (ਦਲਜੀਤ ਵਿੱਕੀ) : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਚੋਣ ਪ੍ਰਚਾਰ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਦੇ ਆਗੂ ਭਾਜਪਾ ‘ਚ ਸ਼ਾਮਿਲ ਹੋਏ, ਸ਼ਾਮਿਲ ਹੋਣ ਵਾਲੀਆਂ ‘ਚ ਆਪ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਭੁੱਲਰ, ਸਮੇਤ ਵੱਖ-ਸੁਨੀਲ ਕੁਮਾਰ, ਜਸਵਿੰਦਰ ਸਿੰਘ ਡਾਂਗੀਆਂ, ਸੰਦੀਪ ਕੁਮਾਰ, ਲਖਵੀਰ ਸਿੰਘ, ਸੌਰਵ ਅਰੋੜਾ, ਹਰੀਸ਼ ਅਰੋੜਾ, ਬਲਦੇਵ ਕ੍ਰਿਸ਼ਨ, ਸੰਦੀਪ ਮਹਿਤਾ, ਵਿਕਾਸ ਸਰੀਨ, ਕਿਸ਼ਨ ਮਹਿਤਾ, ਰਾਹੁਲ ਮਹਿਤਾ, ਅਭਿਸ਼ੇਕ ਮਹਿਤਾ, ਰੋਮੀ ਅਰੋੜਾ, ਸ਼ੀਤਲ ਅਰੋੜਾ, ਸੀਮਾ ਮਹਿਤਾ, ਰੂਬੀ ਅਰੋੜਾ, ਪ੍ਰੀਤ ਇੰਦਰ ਸਿੰਘ, ਰਾਕੇਸ਼ ਰਾਣਾ, ਨਵੀਨ ਰਾਣਾ ਆਦਿ ਹਾਜ਼ਰ ਸਨ। ਅੱਜ ਇੱਥੇ ਧਰਮਪੁਰਾ ਸਥਿਤ ਕੁਲਵਿੰਦਰ ਸਿੰਘ ਰਾਜੂ ਅਤੇ ਓਮੈਕਸ ਹੌਜ਼ਰੀ ਕਾਲੋਨੀ ਸਥਿਤ ਕਮਲਜੋਤ ਚੀਨੂੰ ਆਰਟੀਆਈ ਸੈੱਲ ਕਨਵੀਨਰ ਵੱਲੋਂ ਆਯੋਜਿਤ ਮੀਟਿੰਗਾਂ ‘ਚ ਰਵਨੀਤ ਬਿੱਟੂ ਨੇ ਵਰਕਰਾਂ ਸੰਬੋਧਨ ਕੀਤਾ।


ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਭਾਜਪਾ ਦਾ ਵਿਕਾਸ ਮਾਡਲ ਲੈ ਕੇ ਚੋਣ ਮੈਦਾਨ ‘ਚ ਆਏ ਹਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਪਿਛਲੇ 10 ਸਾਲਾਂ ‘ਚ ਕਾਰਜ ਕੀਤੇ ਗਏ ਹਨ, ਉਹ ਪਹਿਲਾਂ ਕਦੇ ਵੀ ਨਹੀਂ ਹੋਏ। ਰਵਨੀਤ ਬਿੱਟੂ ਨੇ ਕਿਹਾ ਪੀਐੱਮ ਮੋਦੀ ਨੇ ਜਿੱਥੇ ਦੇਸ਼ ਨੂੰ ਬੁਲੰਦੀਆਂ ‘ਤੇ ਪੰਹੁਚਾਇਆ, ਉਥੇ ਭਾਰੀਚਾਰਕ ਸਾਂਝ ਨੂੰ ਲੈ ਕੇ ਵੱਡੇ ਫੈਂਸਲੇ ਲਏ, ਸ਼੍ਰੀ ਰਾਮ ਮੰਦਿਰ, ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਵੀਰ ਬਾਲ ਦਿਵਸ ਮਨਾਉਣ ਵਰਗੇ ਇਤਿਹਾਸਕ ਕਾਰਜਾਂ ਦੀ ਸੇਵਾ ਪੀਐੱਮ ਮੋਦੀ ਹਿੱਸੇ ਆਈ ਹੈ, ਇਹ ਕਾਰਜ ਪਹਿਲਾਂ ਹੋ ਜਾਣੇ ਚਾਹੀਦੇ ਸੀ ਪਰ ਨਹੀਂ ਹੋਏ ਕਿਉਂਕਿ ਅਜਿਹੇ ਕਾਰਜਾਂ ਲਈ ਇੱਛਾ ਸ਼ਕਤੀ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਹੋਣੀ ਬਹੁਤ ਜ਼ਰੂਰੀ ਹੈ ਜੋ ਸਿਰਫ ਪੀਐੱਮ ਮੋਦੀ ਦੇ ਅੰਦਰ ਹੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪੀਐੱਮ ਮੋਦੀ ਅੰਦਰ ਪੰਜਾਬ ਨੂੰ ਲੈ ਕੇ ਦਰਦ ਹੈ, ਉਹ ਚਾਹੁੰਦੇ ਹਨ ਕਿ ਪੰਜਾਬ ਵੀ ਸਮੇਂ ਦਾ ਹਾਣੀ ਬਣੇ, ਇਸ ਲਈ ਸਾਨੂੰ ਭਾਜਪਾ ਦੇ ਹੱਥ ਮਜ਼ਬੂਤ ਕਰਨੇ ਪੈਣਗੇ ਤਾਂ ਹੀ ਅਸੀਂ ਦੂਜੇ ਸੂਬਿਆਂ ਬਰਾਬਰ ਖੜ੍ਹੇ ਹੋਵਾਂਗੇ ਤੇ ਆਪਣਾ ਭਵਿੱਖ ਸੁਰੱਖਿਅਤ ਰੱਖ ਸਕਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਹਰਸ਼ ਚਾਨੇ, ਵਿਕਾਸ, ਵਿਨੇ ਕੁਮਾਰ, ਸੰਜੀਵ ਕੁਮਾਰ, ਏਕਜੋਤ ਸਿੰਘ ਓਬਰਾਏ, ਬੱਬੂ ਬੱਸੀ, ਜਗਜੀਤ ਸਿੰਘ ਆਦਿ ਹਾਜ਼ਰ ਸਨ।

Story You May Like