The Summer News
×
Monday, 20 May 2024

ਟੀਵੀ ਦੀ ਮਸ਼ਹੂਰ ਅਭਿਨੇਤਰੀ ਵੈਸ਼ਾਲੀ ਠੱਕਰ ਨੇ ਫਾਸੀ ਲਗਾ ਕੇ ਆਪਣੀ ਜੀਵਨ ਲੀਲਾ ਨੂੰ ਕੀਤਾ ਸਮਾਪਤ, ਪੜੋ ਪੂਰੀ ਖਬਰ

ਚੰਡੀਗੜ੍ਹ : ਟੀਵੀ ਜਗਤ ਦੀ ਮਸ਼ਹੂਰ ਅਭਿਨੇਤਰੀ ਵੈਸ਼ਾਲੀ ਠੱਕਰ ਨੇ ਇੰਦੌਰ ‘ਚ ਫਾਸੀ ਲਗਾ ਕੇ ਖੁਦਖੁਸ਼ੀ ਕਰ ਲਈ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਉਸ ਦੀ ਮੌਤ ਦਾ ਕਾਰਨ ਫਿਲਹਾਲ ਪਤਾ ਨਹੀਂ ਲਗ ਪਾਇਆ ਹੈ। ਪਰ ਵੈਸ਼ਾਲੀ ਦੀ ਲਾਸ਼ ਨੂੰ ਇੰਦੌਰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਪੂਰੇ ਮਾਮਲੇ ਦੀ ਜਾਂਚ ਇੰਦੌਰ ਪੁਲਿਸ ਕਰ ਰਹੀ ਹੈ। 


ਵੈਸ਼ਾਲੀ ਠੱਕਰ ਮੱਧ ਪ੍ਰਦੇਸ਼ ਦੇ ਇੰਦੌਲ ਜ਼ਿਲੇ ਦੀ  ਰਹਿਣ ਵਾਲੀ ਸੀ। ਵੈਸ਼ਾਲੀ ਕਾਫੀ ਸਮੇਂ ਤੋਂ ਇੰਦੌਰ ‘ਚ ਹੀ ਰਹਿ ਰਹੀ ਸੀ। ਇਸ ਦੇ ਨਾਲ ਹੀ ਤੁਹਾਨੂੰ ਦਸ ਦਿੰਦੇ ਹਾਂ ਕਿ ਵੈਸ਼ਾਲੀ ਨੇ ਕਈ ਵੱਡੇ ਅਤੇ ਮਸ਼ਹੂਰ ਟੀਵੀ ਸੀਰੀਅਲ ‘ਚ ਕੰਮ ਕਰ ਚੁੱਕੀ ਹੈ। ਵੈਸ਼ਾਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ star plus ਦੇ ਸੀਰੀਅਲ yeh rishta kya kehlata hai ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਈ ਸਾਰੇ ਸੀਰੀਅਲ ਅਤੇ ਨਾਲ ਹੀ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ।  

Story You May Like