The Summer News
×
Sunday, 12 May 2024

ਪੁਲਿਸ 'ਚ ਨੌਕਰੀ ਦੀ ਤਲਾਸ਼ ਕਰਨ ਵਾਲਿਆਂ ਲਈ ਸੁਨਹਿਰੀ ਮੌਕਾ , ਜਾਣਨ ਲਈ ਦੇਖੋ ਪੂਰੀ ਖ਼ਬਰ

ਚੰਡੀਗੜ੍ਹ : ਪੁਲਿਸ 'ਚ ਨੌਕਰੀ ਦੀ ਤਲਾਸ਼ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ, ਚੰਡੀਗੜ੍ਹ ਪੁਲਿਸ ਵਿਭਾਗ 'ਚ 953 ਨਵੇਂ ਕਾਂਸਟੇਬਲਾਂ ਦੀਆਂ ਭਰਤੀਆਂ ਖੁੱਲ੍ਹੀਆਂ ਹਨ। ਦਸ ਦੇਈਏ ਕਿ ਇਹ ਭਰਤੀਆਂ 31 ਮਾਰਚ, 2023 ਤੋਂ ਪਹਿਲਾਂ ਹੋਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ ਯੂਟੀ ਦੇ ਪ੍ਰਸ਼ਾਸਕ ਬੀਐਲ ਪੁਰੋਹਿਤ ਨੇ ਇਸ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸੇ ਦੌਰਾਨ ਇਸ ਭਰਤੀ ਸਬੰਧੀ ਨੋਟੀਫਿਕੇਸ਼ਨ ਵੀ ਜਲਦ ਹੀ ਜਾਰੀ ਕੀਤੀ ਜਾ ਸਕਦਾ ਹੈ।


ਦਸ ਦਿੰਦੇ ਹਾਂ ਕਿ ਇਸ ਭਰਤੀ ਸਬੰਧੀ ਦੇਸ਼ ਭਰ ਤੋਂ ਅਰਜ਼ੀਆਂ ਮੰਗੀਆਂ ਜਾਣਗੀਆਂ। ਦਸ ਦੇਈਏ ਕਿ ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਨੇ ਸੈਕਟਰ 26 ਦੀ ਪੁਲੀਸ ਲਾਈਨ ਵਿੱਚ ਹੋਈ ਰੇਜ਼ਿੰਗ ਡੇਅ ਪਰੇਡ ਵਿੱਚ ਵਿਭਾਗ ਵਿੱਚ ਕਾਂਸਟੇਬਲਾਂ ਦੀ ਭਰਤੀ ਦਾ ਐਲਾਨ ਕੀਤਾ ਸੀ, ਤੇ ਹੁਣ ਵਿਭਾਗ ਵਿੱਚ ਕਾਂਸਟੇਬਲਾਂ ਦੀ ਭਰਤੀ ਸਬੰਧੀ ਜਲਦੀ ਹੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਚੰਡੀਗੜ੍ਹ 'ਚ 49 ASI ਪੁਲਿਸ ਦੀਆਂ ਅਸਾਮੀਆਂ ਲਈ ਭਰਤੀ ਵੀ ਚੱਲ ਰਹੀ ਹੈ। 


ਇਸੇ ਦੌਰਾਨ ਇਨ੍ਹਾਂ 49 ਅਸਾਮੀਆਂ 'ਤੇ ਭਰਤੀ ਲਈ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਅਤੇ ਔਰਤਾਂ ਵੀ ਅਪਲਾਈ ਕਰ ਸਕਦੀਆਂ ਹਨ । ਇਸ ਦੇ ਨਾਲ ਹੀ, ਸਰਕਾਰੀ ਨਿਯਮਾਂ ਦੇ ਤਹਿਤ, ਉਮਰ ਸੀਮਾ ਵਿੱਚ OBC ਲਈ 3 ਸਾਲ ਅਤੇ SC/ST ਲਈ 5 ਸਾਲ ਦੀ ਛੋਟ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕੁੱਲ 49 ਅਸਾਮੀਆਂ ਵਿੱਚੋਂ 27 ਅਸਾਮੀਆਂ ਨੌਜਵਾਨਾਂ ਲਈ, 16 ਔਰਤਾਂ ਲਈ ਅਤੇ 6 ਅਸਾਮੀਆਂ ਸਾਬਕਾ ਸੈਨਿਕਾਂ ਲਈ ਰਾਖਵੀਆਂ ਹਨ। ਚੰਡੀਗੜ੍ਹ ਪੁਲਿਸ ਦੇ DIG-cum-Chairman Selection Board ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦਸ ਦਿੰਦੇ ਹੈ ਕਿ ਚੰਡੀਗੜ੍ਹ 'ਚ 12 ਸਾਲਾਂ ਬਾਅਦ ਪੁਲਿਸ ਵਿੱਚ ASI ਦੇ ਅਹੁਦੇ ਲਈ ਭਰਤੀ ਹੋ ਰਹੀ ਹੈ।

Story You May Like