The Summer News
×
Tuesday, 21 May 2024

Happy Birthday Hans raj hans : ਇਸ ਮਸ਼ਹੂਰ ਗਾਇਕ ਕੋਲ ਰੋਟੀ ਖਾਣ ਦੇ ਪੈਸੇ ਨਹੀਂ ਸੀ ਪਰ ਫਿਰ ਵੀ ਦੁਨੀਆਂ ‘ਚ ਵੱਖਰੀ ਜਗ੍ਹਾ, ਦੇਖੋ ਤਸਵੀਰਾਂ

ਚੰਡੀਗੜ੍ਹ – ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਜਿੰਨਾ ਨੇ ਆਪਣੇ ਬੇਮਿਸਾਲ ਗਾਇਕਾ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ। ਦਸ ਦਈਏ ਕਿ ਹੰਸ ਰਾਜ ਹੰਸ  ਦਾ ਜਨਮ 9 ਅਪ੍ਰੈਲ 1962 ਨੂੰ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਸ਼ਫੀਪੁਰ 'ਚ ਹੋਇਆ ਸੀ। ਹੰਸ ਰਾਜ ਹੰਸ ਬਹੁਤ ਹੀ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਸੀ। ਹੰਸ ਰਾਜ ਹੰਸ ਨੇ ਹਾਲਤ ਇਹ ਸੀ ਕਿ ਉਨ੍ਹਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਸੀ। ਉਹਨਾਂ ਨੇ ਆਪਣੇ ਗਰੀਬੀ ਦੇ ਦਿਨਾਂ ਵਿੱਚ ਇੰਨਾ ਜ਼ਿਆਦੀ ਮਹਿਨਤ ਕੀਤੀ ਕਿ ਹੁਣ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ।  ਸਨ। ਅਜਿਹਾ ਵੀ ਸਮਾਂ ਸੀ ਜਦ ਉਹਨਾਂ ਦੇ ਹੱਥੋਂ ਖਾਣੇ ਦੀ ਥਾਲੀ ਵੀ ਖੋਹ ਲਈ ਗਈ ਸੀ।


33-1


ਜ਼ਿੰਦਗੀ ਚ ਸੰਘਰਸ਼ ਰਿਹਾ ਔਖਾ


ਦਸ ਦਈਏ ਕਿ ਇਹ ਉਸ ਸਮੇਂ ਦੀ ਗੱਲ ਹੈ, ਜਦ ਹੰਸ ਰਾਜ ਹੰਸ ਨੇ ਪੰਜਾਬੀ ਇੰਡਸਟਰੀ ਦੀ ਦੁਨੀਆਂ ‘ਚ ਕਦਮ ਰੱਖ ਦਿੱਤਾ ਸੀ ਤੇ ਉਹਨਾਂ ਦੀਆਂ ਦੋ ਕੈਸੇਟਾਂ ਰਿਲੀਜ਼ ਹੋ ਚੁੱਕੀਆਂ ਸਨ।  ਪਰ ਉਸ ਸਮੇਂ ਉਹਨਾਂ ਨੂੰ ਇਸ ਨਾਲ ਕੋਈ ਪ੍ਰਸਿੱਧੀ ਨਹੀਂ ਮਿਲੀ, ਜੋ ਉਹਨਾਂ ਦੇ ਗਰੀਬੀ ਦੇ ਦਿਨਾਂ ਨੂੰ ਖਤਮ ਕਰ ਸਕੇ।  ਸੰਘਰਸ਼ ਦੇ ਦਿਨਾਂ ‘ਚ ਹੰਸ ਰਾਜ ਕੋਲ ਪੈਸੇ ਨਹੀਂ ਸਨ। ਅਜਿਹਾ ਵੀ ਸਮਾਂ ਸੀ ਜਦ ਉਨ੍ਹਾਂ ਨੂੰ ਸ਼ਾਮ ਤੱਕ ਭੋਜਨ ਨਹੀਂ ਮਿਲਦਾ ਹੁੰਦਾ ਸੀ। ਇਕ ਵਕਤ ਅਜਿਹਾ ਆਇਆ ਕਿ ਹੰਸ ਰਾਜ ਨੇ ਖਾਣੇ ਦੀ ਥਾਲੀ ਫੜੀ ਹੋਈ ਸੀ ਤੇ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਪੈਸੇ ਨਹੀਂ ਹਨ। ਇਹ ਸੁਣਨ ਤੋਂ ਬਾਅਦ ਵੇਚਣ ਵਾਲੇ ਨੇ ਉਸ ਦੇ ਹੱਥੋਂ ਪਲੇਟ ਖੋਹ ਲਈ ਤੇ ਉਸ ਨੂੰ ਡਰਾ ਧਮਕਾ ਕੇ ਭਜਾ ਦਿੱਤਾ।


33-3


ਇਸ ਵੱਡੇ ਸੰਘਰਸ਼ ਤੋਂ ਬਾਅਦ ਉਹਨਾਂ ਨੂੰ ਕਈ ਜਗ੍ਹਾ ਠੋਕਰਾ ਵੀ ਖਾਣਿਆ ਪਈਆ। ਪਰ ਕਈ ਸਾਲਾਂ ਬਾਅਦ ਜਦੋਂ ਉਹ ਮਸ਼ਹੂਰ ਗਾਇਕ ਬਣ ਗਿਆ। ਜਦ ਉਹ ਮਸ਼ਹੂਰ ਹੋ ਗਿਆ ਤਾਂ ਉਸ ਸਮੇਂ ਜਿਸ ਵਿਅਕਤੀ ਨੇ ਉਸ ਦੇ ਹੱਥ ਤੋਂ ਥਾਲੀ ਖੋਹੀ ਸੀ ਉਸ ਕੋਲ ਗਿਆ। ਹੰਸ ਰਾਜ ਨੇ ਉਸ ਵਿਅਕਤੀ ਨੂੰ 2 ਹਜ਼ਾਰ ਰੁਪਏ ਦਿੱਤੇ ਤੇ ਕਿਹਾ ਕਿ ਜੋ ਵੀ ਗਰੀਬ ਤੁਹਾਡੇ ਕੋਲ ਆਵੇ, ਉਸ ਨੂੰ ਭੁੱਖੇ ਨਾ ਸੌਣ ਦਿਓ। ਉਸ ਗਰੀਬ ਨੂੰ ਖਾਣਾ ਖੁਆ ਦੇਣਾ।


33-2


ਦੋਸਤ ਨੇ ਕੀਤੀ ਸਹਾਇਤਾ


ਹੰਸ ਰਾਜ ਹੰਸ ਦੇ ਦੋਸਤ ਸਤਨਾਮ ਸਿੰਘ ਗਿੱਲ ਦੀ ਕਹਾਣੀ ਕੀਤੀ ਚਰਚਾ ‘ਚ ਰਹੀ ਹੈ। ਦਸ ਦਈਏ ਕਿ ਦੋਵੇਂ ਬਚਪਨ ਤੋਂ ਇਕੱਠੇ ਹਨ। ਦੋਵੇਂ ਯਾਰ ਫਿਲਮ ਯਾਰਾ ਦੇਖਣ ਗਏ ਸਨ। ਦੋਵਾਂ ਨੇ ਫਿਲਮ ਵੇਖੀ ਤੇ ਦੋਵੇਂ ਫਿਲਮ ਦੇਖ ਕੇ ਆਏ ਤਾਂ ਉਸ ਦੇ ਦੋਸਤ ਸਤਨਾਮ ਨੇ ਕਿਹਾ, 'ਅਮਿਤਾਭ ਤੇ ਅਮਜਦ ਦੇ ਵਾਂਗ ਆਪਾ ਦੋਵੇਂ ਵੀ ਕਿਸ਼ਨ ਤੇ ਮੈਂ ਬਿਸ਼ਨ। ਇਸ ਦੇ ਨਾਲ ਹੀ ਦੋਸਤ ਸਤਨਾਮ ਨੇ ਕਿਹਾ ਕਿ ਮੈਂ ਹੰਸ ਰਾਜ ਦੀ ਗਾਇਕ ਬਣਨ ਵਿੱਚ ਮਦਦ ਕਰਨ ਕਰਾਂਗਾ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਚੰਗੇ ਦੋਸਤ ਹਨ।


33-4


ਹੰਸ ਰਾਜ ਦਾ ਰਾਜਨੀਤਿਕ ਸਫਰ


ਹੰਸ ਰਾਜ ਹੰਸ ਨੇ ਗਾਇਕ ਦੇ ਨਾਲ ਨਾਲ ਰਾਜਨੀਤੀ ‘ਚ ਵੀ ਕਦਮ ਰੱਖਿਆ। ਹੰਸ ਰਾਜ ਦਾ ਪੰਜਾਬ ਦੇ ਦੋਆਬਾ ਖੇਤਰ ਵਿੱਚ ਕਾਫੀ ਪ੍ਰਭਾਵ ਹੈ। ਇਸ ਨੂੰ ਦੇਖਦਿਆ ਹੰਸ ਰਾਜ ਨੂੰ ਸਿਆਸਤ ਦੇ ਮੈਦਾਨ ਵਿੱਚ ਲਿਆਂਦਾ ਗਿਆ।  ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ 2009 ਵਿੱਚ ਲੋਕ ਸਭਾ  ਚੋਣਾਂ ਵਿੱਚ ਉਨ੍ਹਾਂ ’ਤੇ ਦਾਅ ਖੇਡਿਆ ਗਿਆ। ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ। ਖੈਰ ਇਸ ਤੋਂ ਬਾਅਦ ਉਹ 2014 'ਚ ਕਾਂਗਰਸ 'ਚ ਸ਼ਾਮਲ ਹੋਏ ਪਰ ਉਹਨਾਂ ਨੂੰ ਮੋਹ ਖਤਮ ਹੋ ਗਿਆ ਫਿਰ ਉਹ ਦਸੰਬਰ 2016 'ਚ ਭਾਜਪਾ 'ਚ ਸ਼ਾਮਲ ਹੋਏ।

Story You May Like