The Summer News
×
Monday, 20 May 2024

ਇਸ ਸ਼ਹਿਰ 'ਚ ਬਰਫ਼ਬਾਰੀ ਨਾਲ-ਨਾਲ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ

ਚੰਡੀਗੜ੍ਹ : ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਦੋ ਦਿਨਾਂ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਅਨੁਸਾਰ, ਤਾਜ਼ਾ ਪੱਛਮੀ ਗੜਬੜੀ(disturbance) ਦੇ ਕਿਰਿਆਸ਼ੀਲ ਹੋਣ ਕਾਰਨ 9 ਅਤੇ 10 ਫਰਵਰੀ ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਦੱਸੀ ਗਈ ਹੈ।


ਇਸ ਦੇ ਨਾਲ ਹੀ ਨੀਵੇਂ ਇਲਾਕਿਆਂ ਅਤੇ ਮੈਦਾਨੀ ਇਲਾਕਿਆਂ ਲਈ ਬਿਜਲੀ ਅਤੇ ਗਰਜ਼-ਤੂਫ਼ਾਨ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। 11 ਫਰਵਰੀ ਨੂੰ ਵੀ ਕੁਝ ਹਿੱਸਿਆਂ ਵਿੱਚ ਮੌਸਮ ਖ਼ਰਾਬ ਰਹਿ ਸਕਦਾ ਹੈ। ਅੱਜ ਰਾਜਧਾਨੀ ਸ਼ਿਮਲਾ ਸਮੇਤ ਹੋਰ ਹਿੱਸਿਆਂ 'ਚ ਧੁੱਪ ਦੇ ਨਾਲ-ਨਾਲ ਹਲਕੇ ਬੱਦਲ ਵੀ ਛਾਏ ਰਹੇ। ਉੱਚੇ ਪਹਾੜਾਂ 'ਚ ਇਕ-ਦੋ ਥਾਵਾਂ 'ਤੇ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ।
(ਮਨਪ੍ਰੀਤ ਰਾਓ)

Story You May Like