The Summer News
×
Wednesday, 15 May 2024

ਇਕ ਅਜਿਹੀ ਨਦੀ ਜਿਸ ਦੇ ਪਾਣੀ ਨੂੰ ਛੂਹਣ ਤੋਂ ਵੀ ਡਰਦੇ ਹਨ ਲੋਕ, ਜਾਣੋ ਇਸਦਾ ਰਹੱਸਮਾਈ ਰਾਜ.!!.

ਚੰਡੀਗੜ੍ਹ : ਦੱਸ ਦੇਈਏ ਕਿ ਨਦੀਆਂ ਸਿਰਫ਼ ਪੀਣ ਲਈ ਪਾਣੀ ਦਾ ਪ੍ਰਯੋਗ ਨਹੀਂ ਕਰਦੇ ਸਗੋਂ ਲੋਕ ਨਦੀਆਂ ਦੇ ਕੰਢੇ ਨਹਾਉਣ 'ਤੇ ਕੱਪੜੇ ਧੋਣ ਦਾ ਕੰਮ ਕਰਦੇ ਹਨ। ਦੱਸ ਦਿੰਦੇ ਹਾਂ ਕਿ ਨਦੀਆਂ ਨੂੰ ਜੀਵਨ ਵੀ ਕਿਹਾ ਜਾਂਦਾ ਹੈ। ਇਸਦੇ ਨਾਲ ਹੀ ਨਦੀ ਦੇ ਕੰਢੇ 'ਤੇ ਕੁੰਭ ਅਤੇ ਮਹਾਕੁੰਭ ਦਾ ਆਯੋਜਨ ਕੀਤਾ ਜਾਂਦਾ ਹੈ।


ਇਸੇ ਪ੍ਰਕਾਰ ਸਾਡੇ ਦੇਸ਼ 'ਚ ਨਦੀਆਂ ਨੂੰ ਮਾਂ ਵੀ ਕਿਹਾ ਜਾਂਦਾ ਹੈ। ਇਸਦੇ ਨਾਲ ਹੀ ਤਿਉਹਾਰਾਂ 'ਤੇ ਵੀ ਨਦੀਆਂ ਦੀ ਪੂਜਾ ਕੀਤੀ ਜਾਂਦੀ ਹੈ।ਕਹਿੰਦੇ ਹਨ ਕਿ ਭਾਰਤ 'ਚ ਇੱਕ ਨਦੀ ਅਜਿਹੀ ਹੈ, ਜਿਸ ਨੂੰ ਸਰਾਪ ਕਿਹਾ ਜਾਂਦਾ ਹੈ। ਜਿਸ ਕਾਰਨ ਨਦੀ ਦੇ ਪਾਣੀ ਨੂੰ ਲੈ ਕੇ ਲੋਕਾਂ ਦੇ ਮਨ 'ਚ ਡਰ ਹੈ ਕਿ ਜੇਕਰ ਉਹਨਾਂ ਨੇ ਇਸ ਨਦੀ ਨੂੰ ਛੂਹ ਲਿਆ ਤਾਂ ਉਹ ਅਸ਼ੁਭ ਹੋ ਜਾਣਗੇ। ਜਿਸ ਕਾਰਨ ਲੋਕੀ ਇਸ ਨਦੀ ਨੂੰ ਹੱਥ ਤੱਕ ਨਹੀਂ ਲਗਾਉਦੇ।


ਜਾਣੋ ਕਿੱਥੇ ਹੈ ਇਹ ਨਦੀ ?


ਦੱਸ ਦੇਈਏ ਕਿ ਇਸ ਨਦੀ ਦਾ ਨਾਮ ਕਰਮਨਾਸ਼ਾ ਨਦੀ ਹੈ। ਇਹ ਉੱਤਰ ਪ੍ਰਦੇਸ਼ ਰਾਜ ਵਿੱਚ ਹੈ। ਇਹ ਨਦੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚੋਂ ਲੰਘਦੀ ਹੈ, ਪ੍ਰੰਤੂ ਇਸਦਾ ਜ਼ਿਆਦਾਤਰ ਹਿੱਸਾ ਯੂਪੀ ਵਿੱਚ ਪੈਂਦਾ ਹੈ। ਉੱਤਰ ਪ੍ਰਦੇਸ਼ ਵਿੱਚ ਇਹ ਸੋਨਭੱਦਰ, ਚੰਦੌਲੀ, ਵਾਰਾਣਸੀ ਅਤੇ ਗਾਜ਼ੀਪੁਰ ਵਿੱਚ ਵਹਿੰਦੀ ਹੈ ਅਤੇ ਬਕਸਰ ਦੇ ਨੇੜੇ ਪਹੁੰਚਦੀ ਹੈ, ਜਿਸ ਕਾਰਨ ਇਹ ਗੰਗਾ ਵਿੱਚ ਮਿਲ ਜਾਂਦੀ ਹੈ।ਜਾਣਕਾਰੀ ਮੁਤਾਬਕ ਨਦੀ ਦਾ ਨਾਮ ਦੋ ਸ਼ਬਦਾਂ 'ਕਰਮ' ਅਤੇ 'ਨਸ਼ਾ' ਤੋਂ ਬਣਿਆ ਹੈ।


ਜੇਕਰ ਇਸ ਦਾ ਸ਼ਾਬਦਿਕ ਅਰਥ ਕੱਢ ਲਿਆ ਜਾਵੇ ਤਾਂ ਇਸ ਦਾ ਅਰਥ ਕੰਮ ਨੂੰ ਤਬਾਹ ਕਰਨ ਜਾਂ ਵਿਗਾੜਨ ਵਾਲੀ ਨਦੀ ਕਿਹਾ ਜਾਂਦਾ ਹੈ। ਸੂਤਰਾਂ ਮੁਤਾਬਕ ਲੋਕਾਂ ਦਾ ਮੰਨਣਾ ਹੈ ਕਿ ਕਰਮਨਾਸਾ ਨਦੀ ਦੇ ਪਾਣੀ ਨੂੰ ਛੂਹਣ ਨਾਲ ਚੀਜ਼ਾਂ ਖਰਾਬ ਹੋ ਜਾਂਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦੇ ਪਾਣੀ ਨੂੰ ਛੂਹਣ ਨਾਲ ਚੰਗੇ ਕੰਮ ਵੀ ਖਤਮ ਹੋ ਜਾਂਦੇ ਹਨ। ਇਸ ਕਾਰਨ ਲੋਕ ਇਸ ਦੇ ਪਾਣੀ ਨੂੰ ਛੂਹਣ ਤੋਂ ਵੀ ਕੰਨੀ ਕਤਰਾਉਂਦੇ ਹਨ। ਉਹ ਇਸ ਦੇ ਪਾਣੀ ਦੀ ਵਰਤੋਂ ਕਿਸੇ ਕੰਮ ਲਈ ਨਹੀਂ ਕਰਦੇ।


(ਮਨਪ੍ਰੀਤ ਰਾਓ)

Story You May Like