The Summer News
×
Friday, 17 May 2024

ਹਾਲੀਵੁੱਡ ਅਦਾਕਾਰ ਵਿਨ ਨੇ ਬਾਲੀਵੁੱਡ ਅਭਿਨੇਤਰੀ ਨੂੰ ਕੀਤਾ ਯਾਦ, ਸਾਂਝੀ ਕੀਤੀ ਇਹ ਪਿਆਰੀ ਪੋਸਟ, ਪ੍ਰਸ਼ੰਸਕ ਕਰ ਰਹੇ ਬੇਹੱਦ ਪਸੰਦ

ਚੰਡੀਗੜ੍ਹ :  ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਦੀਪਿਕਾ ਪਾਦੂਕੋਣ ਆਪਣੇ ਫੈਸ਼ਨ ਆਪਣੇ ਅਦਭੁਤ ਕੰਮ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਦੀਪਿਕਾ ਸਿਰਫ ਬਾਲੀਵੁੱਡ ਵਿਚ ਹੀ ਨਹੀਂ ਸਗੋਂ ਹਾਲੀਵੁੱਡ ਵਿੱਚ ਵੀ ਕਾਫੀ ਮਸ਼ਹੂਰ ਰਹਿੰਦੀ ਹੈ। ਦੀਪਿਕਾ ਦੀ ਹਾਲੀਵੁੱਡ ਦੀ ਪਹਿਲੀ ਫਿਲਮ 2017 ਵਿਚ  'Xx: The Return of Xander Cage' ਵਿਚ ਆਈ ਸੀ। 'Xx: The Return of Xander Cage' ਫਿਲਮ ਵਿਚ ਦੀਪਿਕਾ ਦੇ ਨਾਲ ਵਿਨ ਡੀਜ਼ਲ ਨਜ਼ਰ ਆਏ ਸੀ। ਦੋਵਾਂ ਦੀ ਦੋਸਤੀ ਹੋ ਗਈ ਸੀ। ਇਹ ਦੋਸਤੀ ਹਾਲੇ ਤੱਕ ਵੀ ਕਾਇਮ ਹੈ। ਦਸ ਦਈਏ ਕਿ 6 ਸਾਲ ਵੀ ਵਿਨ ਡੀਜ਼ਲ ਨੂੰ ਦੀਪਿਕਾ ਯਾਦ ਹੈ। ਵਿਨ ਡੀਜ਼ਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਦੀਪਿਕਾ ਨੂੰ ਯਾਦ ਕਰਦੇ ਹੋਏ ਇਕ ਪੋਸਟ ਸਾਂਝੀ ਕੀਤੀ। ਉਸ ਦੀ ਇਹ ਪੋਸਟ ਇੰਸਟਾਗ੍ਰਾਮ ਉਤੇ ਟ੍ਰੈਂਡ ਕਰ ਰਹੀ ਹੈ।


2-2


ਵਿਨ ਨੇ ਦੀਪਿਕਾ ਲਈ ਇਹ ਪੋਸਟ ਕੀਤੀ ਸਾਂਝੀ


ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਨ ਡੀਜ਼ਲ ਨੇ ਬਾਲੀਵੁੱਡ ਅਭਿਨੇਤਰੀ ਦੀਪਿਕਾ ਨੂੰ ਕਾਫੀ ਸਮੇਂ ਬਾਅਦ ਯਾਦ ਕੀਤਾ। ਵਿਨ ਨੇ ਦੀਪਿਕਾ ਨੂੰ ਯਾਦ ਕਰਦੇ ਹੋਏ ਵਿਨ ਨੇ ਆਪਣੀ ਅਤੇ ਦੀਪਿਕਾ ਦੀ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਉਸ ਨੇ ਲਿਖਿਆ ਕਿ Spirit lead me… deepika padukone was one of my favorite people to work with. She brought me to India and I loved it, looking forward to my return. All love, always. ਦਸ ਦੇਈਏ ਕਿ ਵਿਨ ਦੀ ਇਹ ਪੋਸਟ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਵਿਨ ਦੀ ਪੋਸਟ ਕਾਫੀ ਪਸੰਦ ਕਰ ਰਹੇ ਹਨ।


2-1


 ਦੀਪਿਕਾ ਨੇ ਵਿਨ ਦੀ ਪੋਸਟ ਕੀਤੀ ਸਾਂਝੀ


ਵਿਨ ਦੀ ਪੋਸਟ ਦੇਖ ਕੇ ਦੀਪਿਕਾ ਕਾਫੀ ਭਾਵੁਕ ਹੋ ਗਈ, ਜਿਸ ਤੋਂ ਬਾਅਦ ਉਸ ਨੇ ਆਪਣੇ ਵਿਨ ਦੀ ਪੋਸਟ ਆਪਣੇ ਇੰਸਟਾਗ੍ਰਾਮ ਸਟੋਰੀ ਉਤੇ ਸਾਂਝੀ ਕੀਤੀ।


(Sonam Malhotra)


 


 

Story You May Like