The Summer News
×
Tuesday, 14 May 2024

ਭਾਰਤ ਨੇ ਦੁਨੀਆ ਦੀ ਆਬਾਦੀ ਦਾ ਅੰਕੜਾ 8 ਅਰਬ ਪਹੁੰਚਾਉਣ ਲਈ ਪਾਇਆ ਸਭ ਤੋਂ ਵੱਧ ਯੋਗਦਾਨ, ਪੜੋ ਪੂਰੀ ਖਬਰ

ਚੰਡੀਗੜ੍ਹ : ਭਾਰਤ ਨੇ ਦੁਨੀਆ ਦੀ ਆਬਾਦੀ ਦਾ ਅੰਕੜਾ 8 ਅਰਬ ਪਹੁੰਚਾਉਣ ਲਈ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਦੁਨੀਆ ਦੀ ਆਬਾਦੀ 8 ਅਰਬ ਹੋ ਗਈ ਹੈ।  ਸੰਯੁਕਤ ਰਾਸ਼ਟਰ ਅਨੁਸਾਰ ਦੁਨੀਆ ਦੀ ਆਬਾਦੀ 7 ਤੋਂ 8 ਕਰੋੜ ਕਰਨ ਵਿਚ ਭਾਰਤ ਨੇ ਪਾਇਆ 17.7 ਕਰੋੜ ਦਾ ਯੋਗਦਾਨ ਪਾਇਆ ਹੈ।  ਦੂਜੇ ਨੰਬਰ ‘ਤੇ ਚੀਨ ਨੇ ਆਬਾਦੀ ਵਿਚ 7.3 ਕਰੋੜ ਲੋਕ ਜੋੜੇ ਗਏ ਹਨ।  ਭਾਰਤ ਅਗਲੇ ਸਾਲ ਚੀਨ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਸਕਦਾ ਹੈ। ਦੁਨੀਆ ਦੀ ਆਬਾਦੀ ਵਿਚ ਇਕ ਅਰਬ ਦਾ ਵਾਧਾ (7 ਤੋਂ 8 ਅਰਬ) 12 ਸਾਲਾਂ ਵਿਚ ਹੋਇਆ। ਦੁਨੀਆ ਦੀ ਆਬਾਦੀ 8 ਤੋਂ 9 ਅਰਬ 14 ਸਾਲਾਂ ਦਾ ਸਮਾਂ ਹੋਣ ਲਈ ਲੱਗੇਗਾ। ਸੰਯੁਕਤ ਰਾਸ਼ਟਰ ਅਨੁਸਾਰ ਸਾਲ 2080 ਦੌਰਾਨ ਦੁਨੀਆ ਦੀ 10.4 ਅਰਬ ਆਬਾਦੀ ਹੋ ਜਾਵੇਗੀ।

Story You May Like