The Summer News
×
Friday, 10 May 2024

It’s Baby Boy : Ishita ਅਤੇ Vatsal ਵਿਆਹ ਦੇ 6 ਸਾਲ ਬਾਅਦ ਬਣੇ ਮਾਤਾ ਪਿਤਾ, ਸਾਂਝੀ ਕੀਤੀ ਬੇਟੇ ਨਾਲ ਪਹਿਲੀ ਪੋਸਟ

ਚੰਡੀਗੜ੍ਹ : ਟੀਵੀ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ Ishita Dutta Ek Ghar Banaunga ਤੋਂ ਮਸ਼ਹੂਰ ਹੋਈ ਸੀ। ਇਸ਼ਿਤਾ ਦੱਤਾ ਆਪਣੀ ਕਮਾਲ ਦੀ ਅਦਾਕਾਰੀ ਕਰਕੇ ਕਾਫੀ ਮਸ਼ਹੂਰ ਹੈ। ਇਸ਼ਿਤਾ ਦੱਤਾ ਨੇ ਪ੍ਰਸ਼ੰਸਕਾਂ ਨੂੰ ਬਹੁਤ ਵੱਡੀ ਖੁਸ਼ਖਬਰੀ ਦਿੱਤੀ ਹੈ। ਦਰਅਸਲ ਇਸ਼ਿਤਾ ਅਤੇ ਵਤਸਲ ਸੇਠ ਮਾਤਾ ਪਿਤਾ ਬਣ ਗਏ ਹਨ। ਜੀ ਹਾਂ ਦੋਵਾਂ ਦੇ ਘਰ ਪਿਆਰੇ ਬੇਟੇ ਨੇ ਜਨਮ ਲਿਆ ਹੈ। ਇਸ਼ਿਤਾ ਦੱਤਾ ਅਤੇ ਵਤਸਲ ਸੇਠ ਦਾ ਵਿਆਹ 28 ਨਵੰਬਰ 2017 ਨੂੰ ਹੋਇਆ ਸੀ। ਦੋਵਾਂ ਦੇ  ਵਿਆਹ ਨੂੰ 6 ਸਾਲ ਹੋ ਗਏ ਹਨ। ਇਸ਼ਿਤਾ ਅਤੇ ਵਤਸਲ ਦੀ ਜੋੜੀ ਟੀਵੀ ਉਤੇ ਕਾਫੀ ਮਸ਼ਹੂਰ ਹੈ। ਦੋਵੇ ਅਕਸਰ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਪ੍ਰਸ਼ੰਸਕ ਦੋਵਾਂ ਨੂੰ ਮਾਤਾ ਬਣਨ ਬਣਨ ਉਤੇ ਕਾਫੀ ਮੁਬਾਰਕਬਾਦ ਦੇ ਰਹੇ ਹਨ।  


 ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਂ ਅਤੇ ਬੱਚਾ ਦੋਵੇਂ ਹੀ ਬਿਲਕੁਲ ਹੀ ਠੀਕ ਹਨ। ਇਸ਼ਿਤਾ ਅਕੇ ਵਤਸਲ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਇਸ਼ਿਤਾ, ਵਤਸਲ ਅਤੇ ਉਹਨਾਂ ਦਾ ਬੇਟਾ ਨਜ਼ਰ ਆ ਰਹੇ ਹਨ। ਪਰ ਉਹਨਾਂ ਨੇ ਆਪਣੇ ਬੇਟੇ ਦੀ ਸ਼ਕਲ ਫਿਲਹਾਲ ਲੋਕਾਂ ਨੂੰ ਦਿਖਾਈ ਨਹੀਂ ਹੈ। ਉਹਨਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਪਰਿਵਾਰ ਅਤੇ ਅਦਾਕਾਰਾਂ ਨੂੰ ਪ੍ਰਸ਼ੰਸਕ ਵਧਾਈ ਦੇ ਰਹੇ ਹਨ। ਅਤੇ ਨਾਲ ਹੀ ਉਹਨਾਂ ਦੀ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


 ਦੋਵੇਂ ਹੀ ਅਦਾਕਾਰਾ ਨੇ ਇਤਿਸ਼ਾ ਦੀ ਗਰਭਵਤੀ ਹੋਣ ਬਾਰੇ 6 ਮਹੀਨੇ ਪਹਿਲਾਂ ਦੱਸਿਆ ਸੀ। ਉਸ ਸਮੇਂ ਤੋਂ ਹੀ ਦੋਵੇਂ ਲਾਇਮਲਾਇਟ ਵਿੱਚ ਬਣੇ ਹੋਏ ਹਨ। ਇਸ ਤੋਂ ਬਾਅਦ ਇਤਿਸ਼ਾ ਨੇ ਆਪਣੇ baby bump ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ। ਜਿਹਨਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇੰਨਾਂ ਹੀ ਨਹੀਂ ਸਗੋਂ ਅਦਾਕਾਰਾਂ ਨੇ ਇਸ਼ਿਤਾ ਨੂੰ ਗਰਭਵਤੀ ਹੋਣ ਉਤੇ ਵਧਾਈ ਦਿੱਤੀ ਸੀ। ਇਸ਼ਿਤਾ ਅਤੇ ਵਤਸਲ ਨੇ ਆਪਣੇ ਘਰ Baby Shower ਦਾ ਪ੍ਰੋਗਰਾਮ ਰੱਖਿਆ ਸੀ ਜਿਸ ਦੌਰਾਨ ਉਹਨਾਂ ਨੇ ਸਾਰੀਆਂ ਰਸਤਾ ਪੂਰੇ ਰੀਤੀ ਰਵਾਜਾ ਤਹਿਤ ਕੀਤੀਆਂ। ਫੰਕਸ਼ਨ ਦੀਆਂ ਤਸਵੀਰਾਂ ਇਸ਼ਿਤਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਸਾਂਝੀਆਂ ਕੀਤੀਆਂ ਸੀ।


(Sonam Malhotra)

Story You May Like