The Summer News
×
Tuesday, 21 May 2024

Javed Akhtar ਨੇ ਬਾਲੀਵੁੱਡ ਦੇ 'ਬਾਈਕਾਟ ਟ੍ਰੈਂਡ' 'ਤੇ ਕਿਹਾ ਕੁਝ ਐਸਾ ਕਿ ਦਰਸ਼ਕ ਵੀ ਰਹਿ ਗਏ ਹੈਰਾਨ,ਜਾਣੋ ਵਜ੍ਹਾ

ਚੰਡੀਗੜ੍ਹ : ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਾਨੂੰ ਹਰ ਇਕ ਸੂਚਨਾ ਬਹੁਤ ਜਲਦ ਮਿਲ ਜਾਂਦੀ ਹੈ। ਦਸ ਦੇਈਏ ਕਿ ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮਾਂ 'ਬਾਈਕਾਟ' ਦੇ ਰੁਝਾਨ ਦਾ ਸਾਹਮਣਾ ਕਰ ਰਹੀਆਂ ਹਨ। ਜਿਸਦੇ ਚਲਦੇ ਮਸ਼ਹੂਰ ਗੀਤਕਾਰ ਅਤੇ ਸਕ੍ਰੀਨ ਰਾਈਟਰ ਜਾਵੇਦ ਅਖਤਰ(Javed Akhtar) ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


ਮੀਡੀਆ ਸੂਤਰਾਂ ਮੁਤਾਬਕ ਜਾਵੇਦ ਅਖਤਰ(Javed Akhtar) ਨੇ ਜੈਪੁਰ 'ਚ ਇਕ ਸਾਹਿਤ ਉਤਸਵ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ 'ਬਾਲੀਵੁੱਡ ਦੇ ਬਾਈਕਾਟ' ਦਾ ਸਮਰਥਨ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਭਾਰਤੀ ਫਿਲਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ 'ਸਾਨੂੰ ਭਾਰਤੀ ਫਿਲਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ।' ਇੱਕ ਔਸਤ ਭਾਰਤੀ ਫਿਲਮ 136 ਤੋਂ ਵੱਧ ਦੇਸ਼ਾਂ ਵਿੱਚ ਰਿਲੀਜ਼ ਹੁੰਦੀ ਹੈ। ਸਾਡੇ ਸਿਤਾਰਿਆਂ ਨੂੰ ਦੁਨੀਆਂ 'ਚ ਹਾਲੀਵੁੱਡ(Hollywood) ਨਾਲੋਂ ਜ਼ਿਆਦਾ ਪਛਾਣ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਫਿਲਮ ''ਪਠਾਨ'' ਦੇ ਗੀਤ ''ਬੇਸ਼ਰਮ ਰੰਗ'' 'ਚ ਦੀਪਿਕਾ ਪਾਦੂਕੋਣ ਦੀਭਾਵਨਾ ਬਿਕਨੀ 'ਤੇ ਕਈ ਨੇਤਾਵਾਂ ਅਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਜਿਤਾਇਆ ਸੀ।


ਜਾਵੇਦ ਅਖਤਰ ਨੇ ਕਿਹਾ ਕਿ ਜੇਕਰ ਤੁਸੀਂ ਜਰਮਨੀ ਜਾਂਦੇ ਹੋ ਅਤੇ ਕੋਈ ਤੁਹਾਨੂੰ ਪੁੱਛੇ ਕੀ ਤੁਸੀਂ ਭਾਰਤੀ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਪੁੱਛਣਗੇ ਕਿ ਤੁਸੀਂ ਸ਼ਾਹਰੁਖ ਖਾਨ ਨੂੰ ਜਾਣਦੇ ਹੋ? ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲੋਕਾਂ ਅਤੇ ਸਾਡੀਆਂ ਫਿਲਮਾਂ ਨੇ ਦੁਨੀਆਂ ਵਿੱਚ ਭਾਰਤ ਲਈ ਬਹੁਤ ਚੰਗੀ ਅਹਿਮੀਅਤ ਬਣਾਈ ਹੋਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਮਾਮਲੇ 'ਤੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਫਿਲਮਾਂ 'ਤੇ ਬੇਲੋੜੀਆਂ ਟਿੱਪਣੀਆਂ ਨਾ ਕਰਨ।


(ਮਨਪ੍ਰੀਤ ਰਾਓ)

Story You May Like