The Summer News
×
Friday, 17 May 2024

ਜੀਆ ਖਾਨ ਖੁਦਕੁਸ਼ੀ ਮਾਮਲਾ: ਕੋਰਟ ਨੇ 10 ਸਾਲ ਬਾਅਦ ਸੁਣਾਇਆ ਫੈਸਲਾ, ਸੂਰਜ ਪੰਚੋਲੀ ਨੂੰ ਕੀਤਾ ਗਿਆ ਬਰੀ

ਚੰਡੀਗੜ੍ਹ (ਸੋਨਮ ਮਲਹੋਤਰਾ) -  ਬਾਲੀਵੁੱਡ ਦੀ ਮਸ਼ਹੂਰ ਮਰਹੂਮ ਅਭਿਨੇਤਰੀ ਜੀਆ ਖਾਨ ਨੇ ਆਤਮ ਹੱਤਿਆ ਕਰ ਲਈ ਸੀ।  ਦਸ ਦਈਏ ਕਿ  3 ਜੂਨ 2013 ਨੂੰ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ। ਦਸ ਦਈਏ ਕਿ ਜੀਆ ਆਤਮ ਹੱਤਿਆ ਮਾਮਲੇ ਨੂੰ ਚਲਦੇ ਨੂੰ ਪੂਰੇ 10 ਸਾਲ ਹੋ ਗਏ ਹਨ। 10 ਸਾਲ ਬਾਅਦ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਜੀਆ ਨੂੰ ਤੰਗ ਕਰਨ ਤੇ ਨਾਲ ਹੀ ਉਸ ਨੂੰ ਆਤਮ ਹੱਤਿਆ ਕਰਨ ਲਈ ਉਕਸਾਉਣ ਦੇ ਮਾਮਲੇ ਤਹਿਤ ਸੂਰਜ ਤੇ ਮਾਮਲਾ ਦਰਜ ਕੀਤਾ ਗਿਆ ਸੀ। ਪਰ ਆਖਿਰਕਾਰ 10 ਸਾਲ ਇਹ ਮਾਮਲਾ ਸੁਲਝ ਚੁੱਕਾ ਹੈ, ਮਾਮਲੇ ਦੇ ਦੋਸ਼ੀ ਸੂਰਜ ਪੰਚੋਲੀ ਨੂੰ ਪੁਲਿਸ ਨੇ ਬਰੀ ਕਰ ਦਿੱਤਾ ਹੈ।


9


ਦਸ ਦਈਏ ਕਿ ਜੀਆ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ 20 ਸਾਲ ਦੀ ਉਮਰ ਵਿੱਚ ਹੀ ਕਰ ਦਿੱਤੀ ਸੀ। ਇਸ ਤੋਂ ਬਾਅਦ ਜੀਆ ਦੀ ਪਹਿਲੀ ਫਿਲਮ 2007 'ਚ ਅਮਿਤਾਭ ਬੱਚਨ ਦੇ ਨਾਲ 'ਨਿਸ਼ਬਦ' ਕੀਤੀ ਸੀ। ਇਸ ਫਿਲਮ ਤੋਂ ਬਾਅਦ ਜੀਆ ਦੀ ਕਲਾਕਾਰੀ ਦੇ ਪ੍ਰਸ਼ੰਸਕ ਫੈਨ ਬਣ ਗਏ। ਇਸ ਤੋਂ ਬਾਅਦ ਤਾਂ ਜਿਵੇਂ ਚਮਤਕਾਰ ਹੀ ਹੋ ਗਿਆ 2008 ਵਿੱਚ ਆਈ ਫਿਲਮ ਨੇ ਸਾਰੀਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ।


9-1


ਗਜਨੀ ਫਿਲਮ ਵਿੱਚ ਜੀਆ ਖਾਨ ਨੇ ਆਮਿਰ ਖਾਨ ਕੰਮ ਕੀਤਾ, ਇਸ ਫਿਲਮ ਵਿੱਚ ਵੀ ਉਸ ਨੂੰ ਕਾਫੀ ਪਸੰਦ ਕੀਤਾ ਗਿਆ। ਆਪਣੇ ਕਰੀਅਰ ਵਿੱਚ ਸਫਲ ਹੋ ਰਹੀ ਜੀਆ ਨੇ ਆਪਣੇ ਜ਼ਿੰਦਗੀ ਦੀ ਤੀਜੀ ਫਿਲਮ ਹਾਊਸਫੁੱਲ ਕੀਤੀ ਜੋ ਕਿ ਕਾਫੀ ਬਲਾਕਬੱਸਟਰ ਰਹੀ। ਜੀਆ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਨਾਲ ਕੰਮ ਕੀਤਾ ਸੀ। ਉਹ ਜ਼ਿੰਦਗੀ ਵਿੱਚ ਕਾਫੀ ਕੁਝ ਕਰ ਸਕਦੀ ਸੀ ਪਰ ਅਜਿਹਾ ਹੋ ਨਾ ਸਕੀਆਂ।


9-2

Story You May Like