The Summer News
×
Monday, 20 May 2024

ਕਪਿਲ ਸ਼ਰਮਾ ਦਾ ਨਵਾਂ ਅੰਦਾਜ਼ ਉਹਨਾਂ ਨੂੰ ਫਿਰ ਲੈ ਆਇਆ ਸੁਰਖਿਆ ‘ਚ, ਜਾਣੋ ਕਿਵੇਂ

ਚੰਡੀਗੜ੍ਹ : (ਜਪਮੀਤ ਸਿੰਘ) - ਕਪਿਲ ਸ਼ਰਮਾ ਜੋ ਬਹੁਤ ਚਰਚਾ ਵਿਚ ਰਹਿਣ ਵਾਲਾ ਕਾਮੇਡਿਅਨ ਹੈ, ਜੋ ਕਿ ਹਮੇਸ਼ਾ ਆਪਣੇ ਕੰਮਾਂ ਕਰਕੇ ਸੁਰਖਿਆ ‘ਚ ਬਣਿਆ ਰਹਿੰਦਾ ਹੈ ਭਾਵੇਂ ਉਹ ਕੋਈ ਟਵੀਟ ਹੋਵੇ ਜਾਂ ਭਾਵੇ ਉਹਨਾ ਦਾ ਗੱਲ ਕਰਨ ਦਾ ਵਖਰਾ ਅੰਦਾਜ਼, ਪਰ ਇਸ ਵਾਰ ਕਪਿਲ ਸ਼ਰਮਾ ਆਪਣੇ ਨਵੇਂ ਅੰਦਾਜ਼ ਕਰਕੇ ਸੁਰਖਿਆ ਵਿਚ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆਂ ਤੇ ਆਪਣੀਆ ਕੁੱਝ ਤਸਵੀਰਾਂ ਅਪਲੌਡ ਕੀਤੀਆਂ ਹਨ, ਜਿਸ ਵਿਚ ਉਹ ਬਹੁਤ ਪਤਲੇ ਅਤੇ ਸਮਾਰਟ ਦਿਖਾਈ ਦੇ ਰਹੇ ਹਨ। ਕਪਿਲ ਨੇ ਪਹਿਲਾ ਨਾਲੋਂ ਆਪਣਾ 11 ਕਿਲੋ ਭਾਰ ਘਟਾਇਆ ਹੈ। ਉਹ ਆਪਣੇ ਆਪ ਨੂੰ ਸਿਰਫ ਮਾਨਸਿਕ ਤੌਰ ‘ਤੇ ਹੀ ਨਹੀਂ ਸਗੋ ਸਰੀਰਕ ਤੌਰ ਤੋਂ ਵੀ ਮਜਬੂਤ ਕਰ ਰਹੇ ਹਨ। ਕਪਿਲ ਡਾਇਟਿੰਗ ਦੇ ਨਾਲ ਨਾਲ ਕਸਰਤ ਵੀ ਕਰ ਰਹੇ ਹਨ, ਉਹ ਅੱਗੇ ਵੀ ਆਪਣੇ ਪਰਿਵਾਰ ਨਾਲ ਖੂਬ Reels ਅਤੇ ਪੋਸਟਾ ਆਪਣੇ ਇੰਸਟਾਗ੍ਰਾਮ ਪੇਜ ਤੇ ਪਾਉਂਦੇ ਹੀ ਰਹਿਂਦੇ ਹਨ।

Story You May Like