The Summer News
×
Friday, 17 May 2024

ਕਾਰਤਿਕ ਆਰੀਅਨ ਨੇ ਕਿਆਰਾ ਨੇ ਸੋਸ਼ਲ ਮੀਡੀਆ ‘ਤੇ ਕੁਝ ਅਜਿਹਾ ਕੀਤਾ ਸਾਂਝਾ ਪ੍ਰਸ਼ੰਸਕਾਂ ਦੇ ਉੱਡੇ ਹੋਸ਼, ਦੇਖੋ ਪੋਸਟ

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਅਤੇ ਕਿਆਰਾ ਦੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਕਾਰਤਿਕ ਅਤੇ ਕਿਆਰਾ ਆਪਣੀ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਪ੍ਰਮੋਸ਼ਨ ਦੌਰਾਨ ਕਾਰਤਿਕ ਅਤੇ ਕਿਆਰਾ ਨੇ ਕੀਤਾ ਕੁਝ ਅਜਿਹਾ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਹੈਰਾਨ ਰਹਿ ਗਏ। ਕੁਝ ਤਾਂ ਸਮਝ ਨਹੀਂ ਪਾਏ ਕਿ ਇਹ ਕੀ  ਹੋ ਰਿਹਾ ਹੈ। ਕਾਰਤਿਕ ਨੇ ਕਿਆਰਾ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਕ ਤਸਵੀਰ ਸਾਂਝੀ ਕੀਤੀ ਹੈ।


24-2


ਦਰਅਸਲ ਗੱਲ ਇਹ ਹੈ ਕਿ ਕਾਰਤਿਕ ਨੇ ਆਪਣੇ ਸੋਸ਼ਲ ਮੀਡੀਆ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਸਾਫ ਦਿਖ ਰਿਹਾ ਹੈ ਕਿ ਕਿਆਰਾ ਤੇ ਕਾਰਤਿਕ ਲਾੜਾ ਲਾੜੀ ਬਣੇ ਮੰਡਪ ਉਤੇ ਬੈਠੇ ਹਨ ਤੇ ਇਕ ਦੂਜੇ ਨੂੰ ਦੇਖ ਕੇ ਹੱਸ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਲੱਗਾ ਕਿ ਇਹ ਤਸਵੀਰ ਉਹਨਾਂ ਦੇ ਵਿਆਹ ਦੀ ਹੈ ਮਤਲਬ ਉਹਨਾ ਦਾ ਵਿਆਹ ਹੋ ਗਿਆ ਹੈ। ਇਸ ਦੌਰਾਨ ਕਾਫੀ ਲੋਕਾਂ ਨੇ ਕੁਮੇਂਟ ਕੀਤੇ ਕੀ ਇਹ ਸੱਚ ਹੈ ਪਰ ਕੁਝ ਲੋਕਾਂ ਨੂੰ ਲੱਗ ਰਿਹਾ ਸੀ ਕਿ ਇਹ ਸੱਚ ਨਹੀਂ ਹੈ ਇਹ ਤਸਵੀਰ ਉਹਨਾਂ ਦੀ ਫਿਲਮ ਪ੍ਰਮੋਸ਼ਨ ਕਰ ਰਹੀ ਹੈ। ਤਾਂ ਜੀ ਹਾਂ ਇਹ ਸੱਚ ਹੈ ਕਿ ਕਾਰਤਿਕ ਤੇ ਕਿਆਰਾ ਨੇ ਇਹ ਤਸਵੀਰ ਇਸ ਲਈ ਸਾਂਝੀ ਕੀਤੀ ਤਾਂ ਉਹ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਸਕਣ।


24-1


ਕਾਰਤਿਕ ਤੇ ਕਿਆਰਾ ਫਿਰ ਪਰਦੇ ਉਤੇ ਆਉਣਗੇ ਇੱਕਠੇ


ਕਾਰਤਿਕ  ਕੇ ਕਿਆਰਾ ਦੋਵੇਂ ਅਦਾਕਾਰ ਪਹਿਲੀ ਵਾਰ Bhool Bhulaiyaa 2 ਫਿਲਮ ਵਿਚ ਇੱਕਠੇ ਨਜ਼ਰ ਆਏ ਸੀ। ਇਹਨਾਂ ਦੀ ਇਹ ਫਿਲਮ ਕਾਫੀ ਹਿੱਟ ਰਹੀ ਸੀ। ਪ੍ਰਸ਼ੰਸਕਾਂ ਨੇ ਇਹਨਾਂ ਦੀ ਜੋੜੀ ਨੂੰ ਅਤੇ ਨਾਲ ਹੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਹੁਣ ਦੋਵਾਂ ਦੀ ਫਿਲਮ  'ਸੱਤਿਆਪ੍ਰੇਮ ਕੀ ਕਥਾ' ਆ ਰਹੀ ਹੈ। ਇਸ ਫਿਲਮ ਵਿੱਚ ਵੀ ਦੋਵੇ ਨੂੰ ਇੱਕਠੇ ਨਜ਼ਰ ਆਉਣ ਵਾਲੇ ਹਨ। ਦੋਵਾਂ ਦਾ ਰੋਮਾਂਸ ਵੀ ਦੇਖਣ ਨੂੰ ਮਿਲ ਸਕਦਾ ਹੈ। ਪ੍ਰਸ਼ੰਸਕ ਉਹਨਾਂ ਦੀ ਫਿਲਮ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਫਿਲਮ ਦਾ ਟ੍ਰੈਲਰ ਕਾਫੀ ਪਸੰਦ ਕੀਤਾ ਹੈ।


 (Sonam Malhotra)

Story You May Like