The Summer News
×
Monday, 22 July 2024

ਲੁਧਿਆਣਾ ਪੁਲਿਸ ਦੌਰਾਨ Crime Free ਸ਼ਹਿਰ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਜੂਆ ਖੇਡਦੇ 11 ਵਿਅਕਤੀ ਕੀਤੇ ਕਾਬੂ

ਲੁਧਿਆਣਾ :   ਲੁਧਿਆਣਾ ਪੁਲਿਸ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਦੀਆਂ ਹਦਾਇਤਾਂ ਮੁਤਾਬਿਕ ਲੁਧਿਆਣਾ ਸ਼ਹਿਰ ਨੂੰ ਕਰਾਇਮ ਫ੍ਰਰੀ ਸ਼ਹਿਰ ਬਣਾਉਣ ਸੰਬੰਧੀ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਸੋਮਿਆ ਮਿਸਰਾ ਆਈ.ਪੀ.ਐਸ,ਵਧੀਕ ਡਿਪਟੀ ਕਮਿਸ਼ਨਰ ਪੁਲਿਸ ਰੁਪਿੰਦਰ ਕੌਰ ਸਰਾਂ ਆਈ.ਪੀ.ਐਸ ਅਤੇ ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਲੁਧਿਆਣਾ ਅਸ਼ੋਕ ਕੁਮਾਰ ਪੀ.ਪੀ.ਐਸ ਦੀ ਅਗਵਾਈ ਹੇਠ ਇਹ ਮੁਹਿੰਮ ਚਲਾਈ ਗਈ ਹੈ। ਸ਼ਹਿਰ ਕਰਾਇਮ ਫ੍ਰਰੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਮੁੱਖ ਅਫਸਰ ਥਾਣਾ ਡਵੀ ਨੇ, ਲੁਧਿਆਣਾ ਇੰਸ਼ ਸੰਜੀਵ ਕਪੂਰ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਮੁਖਬਰੀ ਦੇ ਅਧਾਰ ਤੇ ਕਾਰਵਾਈ ਕਰਦਿਆਂ ਨਿਤਿਨ ਸਿੰਘ, ਤਰੁਣ ਕੁਮਾਰ, ਸਿਵਮ, ਰੋਹਿਤ, ਕ੍ਰਿਸ਼ਨ ਕੁਮਾਰ, ਦਰਸਨ ਸਿੰਘ, ਹਰਮੇਸ ਅਰੋੜਾ, ਵਿਕਾਸ ਕੁਮਾਰ, ਮੋਹਨ ਲਾਲ, ਮੁਕੇਸ਼ ਕੁਮਾਰ, ਹਰਕੀਰਤ ਸਿੰਘ ਵੱਲੋਂ ਤਾਂਸ ਦੇ ਪੱਤਿਆਂ ਉੱਤੇ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ, ਇੰਨਾ ਹੀ ਨਹੀਂ ਬਲਕਿ ਜੋ ਜੂਆ ਖੇਡਣ ਦੇ ਨਾਲ-ਨਾਲ ਸਰਕਾਰੀ ਲਾਟਰੀ ਦੀ ਏਜੰਸੀ ਹੋਣ ਦਾ ਝਾਂਸਾ ਦੇ ਕੇ ਪ੍ਰਾਈਵੇਟ ਤੌਰ ਤੇ ਲਾਟਰੀ ਦਾ ਕੰਮ ਵੀ ਕਰਦੇ ਹਨ।


ਲੁਧਿਆਣਾ ਪੁਲਿਸ ਨੇ ਰੇਡ ਮਾਰ ਕੇ 11 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਉਹਨਾਂ ਤੋਂ ਕੁਝ ਪੈਸੇ ਵੀ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ 1,52, 750 ਰੁਪਏ ਨਗਦੀ, ਨਾਲ ਹੀ 11 ਮੋਬਾਇਲ ਫੋਨ ਵੱਖ ਵੱਖ ਕੰਪਨੀਆਂ ਦੇ ਆਦਿ ਹੋਰ ਵੀ ਚੀਜ਼ਾ ਬਰਾਮਦ ਕੀਤੀਆਂ ਗਈਆਂ ਹਨ।


 

Story You May Like