मंत्री जी बजट में हल्का साहनेवाल की टूटी सड़कों के पैचवर्क के लिए फंड पास करवा लें - बलियावाल
ਭਾਈ ਮੰਝ ਸੇਵਕ ਜੱਥਾ ਮਾਡਲ ਗਰਾਮ ਵਲੋਂ ਕੀਰਤਨ ਤੇ ਸਿਮਰਨ ਅਭਿਆਸ ਸਮਾਗਮ ਕਰਵਾਇਆ
ਲੁਧਿਆਣਾ, 17 ਜੁਲਾਈ : ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਛੇਵੀਂ ਦੁਗਰੀ ਵਿਖੇ ਭਾਈ ਮੰਝ ਸੇਵਕ ਜੱਥਾ ਮਾਡਲ ਗਰਾਮ ਵਲੋਂ ਕੀਰਤਨ ਤੇ ਸਿਮਰਨ ਅਭਿਆਸ ਸਮਾਗਮ ਕਰਵਾਇਆ ਗਿਆ।ਦੱਸ ਦਈਏ ਕਿ ਇਹ ਸਮਾਗਮ ਮਨਮੋਹਨ ਸਿੰਘ ਦੇ ਪੋਤਰੇ ਹਰਸ਼ਦੀਪ ਸਿੰਘ ਦੇ ਬੇਟੇ ਜਪਅਸੀਸ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਜਥੇ ਦੇ ਕੀਰਤਨੀ ਵੀਰਾਂ ਅਤੇ ਬੀਬੀਆਂ ਤੋਂ ਇਲਾਵਾ ਭਾਈ ਪ੍ਰਹਿਲਾਦ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਅੰਤ ਵਿੱਚ ਜਤਿੰਦਰ ਸਿੰਘ ਗਿਲੋਤਰਾ, ਰਾਜਿੰਦਰ ਸਿੰਘ, ਕਰਨੈਲ ਸਿੰਘ, ਪਰਮਜੀਤ ਸਿੰਘ, ਕੰਵਲਜੀਤ ਸਿੰਘ, ਭੁਪਿੰਦਰ ਸਿੰਘ ਬੱਗਾ ਨੇ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।