The Summer News
×
Monday, 20 May 2024

ਸੂਰਜ ਡੁੱਬਣ ਤੋਂ ਬਾਅਦ ਕਦੇ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦਾ ਹੈ ਤੁਹਾਡਾ ਨੁਕਸਾਨ..!!

ਚੰਡੀਗੜ੍ਹ : ਜੇਕਰ ਤੁਸੀਂ ਆਪਣੇ ਪਰਿਵਾਰ 'ਚ ਖੁਸ਼ਹਾਲੀ ਅਤੇ ਸ਼ਾਂਤੀ ਬਣਾਈ ਰੱਖਣਾ ਚਾਹੁੰਦੇ ਹੋ,ਤਾਂ ਕਦੇ ਵੀ ਸੂਰਜ ਡੁੱਬਣ ਤੋਂ ਬਾਅਦ ਅਜਿਹੇ ਕੰਮ ਨਾ ਕਰੋ ਜਿਸ ਦੀ ਵਜ੍ਹਾ ਨਾਲ ਤੁਹਾਡਾ ਨੁਕਸਾਨ ਹੋਵੇ 'ਤੇ ਤੁਸੀ ਗਰੀਬ ਹੋ ਜਾਵੋ। ਦਸ ਦੇਈਏ ਕਿ ਹਿੰਦੂ ਧਰਮ ਵਿਚ ਕੁਝ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਜਿਸ ਨਾਲ ਉਹ ਹਰ ਇਕ ਕੰਮ ਕਰਨ ਤੋਂ ਪਹਿਲਾ ਪੂਰਾ ਧਿਆਨ ਰੱਖਦੇ ਹਨ।


ਇਸੇ ਪ੍ਰਕਾਰ ਜੋਤਿਸ਼ ਅਨੁਸਾਰ ਦੱਸਿਆ ਗਿਆ ਹੈ ਕਿ ਸੂਰਜ ਚੜ੍ਹਨ ਵੇਲੇ ਕਿਹੜੇ ਕੰਮ ਕਰਨੇ ਚਾਹੀਦੇ ਹਨ ਅਤੇ ਸੂਰਜ ਡੁੱਬਣ ਵੇਲੇ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ। ਇਸ ਬਾਬਤ ਤੁਹਾਨੂੰ ਅੱਜ ਵਿਸਥਾਰ 'ਚ ਦਸਾਂਗੇ। ਵਾਸਤੂ ਸ਼ਾਸਤਰ ਵਿੱਚ ਸੂਰਜ ਡੁੱਬਣ ਤੋਂ ਬਾਅਦ ਕਈ ਅਜਿਹੇ ਕੰਮ ਦੱਸੇ ਗਏ ਹਨ, ਜਿਨ੍ਹਾਂ ਨੂੰ ਕਰਨ ਨਾਲ ਦੇਵੀ ਲਕਸ਼ਮੀ ਨਾਰਾਜ਼ ਹੁੰਦੀ ਹੈ ਅਤੇ ਕਿਸਮਤ ਸਾਥ ਨਹੀਂ ਦਿੰਦੀ ਹੈ। ਜਾਣੋ ਸੂਰਜ ਡੁੱਬਣ ਤੋਂ ਬਾਅਦ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ।


ਜਾਣੋ ਸੂਰਜ ਡੁੱਬਣ ਤੋਂ ਬਾਅਦ ਘਰ 'ਤੇ ਝਾੜੂ ਲਗਾਉਣ ਨਾਲ ਹੁੰਦਾ ਹੈ ਇਹ ਨੁਕਸਾਨ :


ਘਰ ਦੀ ਸਫ਼ਾਈ ਲਈ ਝਾੜੂ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਹਰ ਕੋਈ ਇਸਨੂੰ ਲਗਾਉਣਾ ਪਸੰਦ ਵੀ ਕਰਦਾ ਹੈ। ਝਾੜੂ ਤੋਂ ਬਿਨਾਂ ਘਰ ਬੇਜਾਨ ਲੱਗਦਾ ਹੈ। ਜੇਕਰ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਕੀਤੀ ਜਾਵੇ ਤਾਂ ਸਾਨੂੰ ਆਪਣੇ ਘਰ ਨੂੰ ਚੰਗਾ ਨਹੀਂ ਲੱਗਦਾ। ਸ਼ਸਤਰਾਂ ਅਨੁਸਾਰ ਮੰਨਿਆ ਜਾਂਦਾ ਹੈ ਕਿ ਸੂਰਜ ਡੁੱਬਣ ਤੋਂ ਬਾਅਦ ਸਾਨੂੰ ਝਾੜੂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਸੂਰਜ ਡੁੱਬਣ ਤੋਂ ਬਾਅਦ ਲਕਸ਼ਮੀ ਮਾਂ ਘਰ ਵਿਚ ਪ੍ਰਵੇਸ਼ ਕਰਦੀ ਹੈ। ਜੇਕਰ ਉਸ ਸਮੇਂ ਝਾੜੂ ਮਾਰਿਆ ਜਾਵੇ ਤਾਂ ਲਕਸ਼ਮੀ ਮਾਂ ਗੁੱਸੇ ਹੋ ਜਾਂਦੀ ਹੈ ਅਤੇ ਸਾਨੂੰ ਆਪਣਾ ਆਸ਼ੀਰਵਾਦ ਨਹੀਂ ਦਿੰਦੀ।


ਸੂਰਜ ਡੁੱਬਣ ਤੋਂ ਬਾਅਦ ਕਦੇ ਨਾ ਕਰੋ ਇਸ਼ਨਾਨ :


ਮਾਨਤਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਸੂਰਜ ਡੁੱਬਣ ਤੋਂ ਬਾਅਦ ਇਸ਼ਨਾਨ ਨਹੀਂ ਕਰਨਾ ਚਾਹੀਦਾ। ਕਿਹਾ ਜਾਂਦਾ ਹੈ ਕਿ ਇਸ ਨਾਲ ਲਕਸ਼ਮੀ ਮਾਂ ਨਾਰਾਜ਼ ਹੋ ਜਾਂਦੀ ਹੈ,ਇਸ ਤੋਂ ਇਲਾਵਾ ਜੇਕਰ ਤੁਸੀ ਰਾਤ ਦੇ ਸਮੇਂ ਇਸ਼ਨਾਨ ਕਰਦੇ ਵੀ ਹੋ ਤਾਂ ਤੁਹਾਨੂੰ ਤਿਲਕ ਜ਼ਰੂਰ ਲਗਾਉਣਾ ਚਾਹੀਦਾ ਹੈ।


ਸ਼ਾਮ ਦੇ ਸਮੇਂ ਕਦੇ ਨਾ ਕਰੋ ਹਲਦੀ ਦਾਨ :


ਦਸ ਦੇਈਏ ਕਿ ਜੇਕਰ ਤੁਸੀ ਆਪਣੇ ਪਰਿਵਾਰ ਦੀ ਸੁੱਖਸ਼ਾਂਤੀ 'ਤੇ ਖੁਸ਼ਹਾਲੀ ਬਣਾਈ ਰੱਖਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਕੇਸ ਸਮੇਂ ਕਿਹੜੀ ਚੀਜ਼ ਦਾਨ ਕਰਨੀ ਚਾਹੀਦੀ ਹੈ,ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਲਾਭਦਾਇਕ ਹੋਵੇ। ਵਾਸਤੂ ਸ਼ਾਸਤਰ ਦੇ ਅਨੁਸਾਰ ਦਸ ਦਿੰਦੇ ਹਾਂ ਕਿ ਤੁਹਾਨੂੰ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਹਲਦੀੜਾਂ ਨਹੀਂ ਕਰਨੀ ਚਾਹੀਦੀ ,ਕਿਉਂਕਿ ਇਹ ਸੁਭ ਕੰਮਾਂ ਲਈ ਵਰਤੀ ਜਾਂਦੀ ਹੈ।


ਸੂਰਜ ਡੁੱਬਣ ਤੋਂ ਬਾਅਦ ਦੁੱਧ 'ਤੇ ਦਹੀਂ ਨਾ ਕਰੋ ਦਾਨ:


ਸੂਰਜ ਡੁੱਬਣ ਤੋਂ ਬਾਅਦ ਦਹੀਂ ਚੜ੍ਹਾਉਣ ਨਾਲ ਘਰ 'ਚ ਧਨ ਦੀ ਕਮੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਦਹੀਂ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਹੁੰਦਾ ਹੈ। ਸ਼ੁੱਕਰ ਨੂੰ ਖੁਸ਼ੀ ਅਤੇ ਖੁਸ਼ਹਾਲੀ ਦਾ ਕਾਰਕ ਮੰਨਿਆ ਗਿਆ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਸੂਰਜ ਡੁੱਬਣ ਦੇ ਸਮੇਂ ਕਿਸੇ ਨੂੰ ਵੀ ਦਹੀਂ ਨਹੀਂ ਦੇਣਾ ਚਾਹੀਦਾ ਕਿਉਂਕਿ ਇਸ ਨਾਲ ਘਰ 'ਚ ਖੁਸ਼ਹਾਲੀ ਅਤੇ ਖੁਸ਼ਹਾਲੀ ਘੱਟ ਜਾਂਦੀ ਹੈ।
(ਮਨਪ੍ਰੀਤ ਰਾਓ)

Story You May Like