The Summer News
×
Sunday, 28 April 2024

ਇਹਨਾਂ ਰਾਸ਼ੀਆਂ ਦੇ ਜਾਤਕਾਂ ਦੀ ਇਸ ਤਰੀਕ ਨੂੰ ਬਦਲ ਜਾਵੇਗੀ ਕਿਸਮਤ, ਜਾਣੋ ਆਪਣੀ ਰਾਸ਼ੀ ਬਾਰੇ

ਚੰਡੀਗੜ੍ਹ : ਰਾਸ਼ੀ ਹਰ ਮਹੀਨੇ ਬਦਲਦੀਆਂ ਰਹਿੰਦੀਆਂ ਹਨ ਇਸ ਲਈ ਹਰ ਮਹੀਨੇ ਕਈ ਰਾਸ਼ੀਆਂ ਦੇ ਗ੍ਰਹਿ ਬਦਲਦੇ ਹਨ। ਸੂਰਜ ਭਗਵਾਨ ਹਰ ਮਹੀਨੇ ਆਪਣੀ ਰਾਸ਼ੀ ਬਦਲਦੇ ਰਹਿੰਦੇ ਹਨ। ਇਸ ਦੇ ਨਾਲ ਹੀ ਦਸ ਦਈਏ ਕੀ ਸੂਰਜ ਗ੍ਰਹਿਣ ਦੁਆਰਾ 15 ਮਈ ਤੋਂ ਕੁਝ ਰਾਸ਼ੀਆਂ ਦੇ ਗ੍ਰਹਿ ਬਦਲ ਜਾਣਗੇ। ਉਨ੍ਹਾਂ ਦੀ ਰਾਸ਼ੀ ਦੇ ਇਸ ਬਦਲਾਅ ਦਾ ਸਾਰੀਆਂ ਰਾਸ਼ੀਆਂ ‘ਤੇ ਸ਼ੁਭ ਅਤੇ ਅਸ਼ੁਭ ਪ੍ਰਭਾਵ ਪਵੇਗਾ। ਆਓ ਜਾਣਦੇ ਹਾਂ ਕਿ ਇਹ ਬਦਲਾਅ ਕਿਸ ਰਾਸ਼ੀ ਲਈ ਹੁੰਦਾ ਹੈ ਲਾਭਦਾਇਕ :-


ਕਰਕ ਰਾਸ਼ੀ: ਹਰ ਸੋਚਿਆ ਕੰਮ ਪੂਰਾ ਹੋਵੇਗਾ। ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਕਾਰਜ ਸਥਾਨ ‘ਤੇ ਤੁਹਾਡੀ ਵੱਖਰੀ ਪਛਾਣ ਬਣੇਗੀ। ਪ੍ਰੇਮ ਸਬੰਧਾਂ ਵਿੱਚ ਸਫਲਤਾ ਮਿਲੇਗੀ। ਨਵੇਂ ਆਰਥਿਕ ਸਰੋਤ ਪੈਦਾ ਹੋਣਗੇ। ਆਮਦਨ ਵਿੱਚ ਵਾਧਾ ਹੋਵੇਗਾ।


ਕੰਨਿਆ : ਸੂਰਜ ਦੇ ਪ੍ਰਵੇਸ਼ ਨਾਲ ਕੰਨਿਆ ਰਾਸ਼ੀ ਦੇ ਲੋਕਾਂ ਦੀ ਕਿਸਮਤ ਚਮਕੇਗੀ। ਉਨ੍ਹਾਂ ਨੂੰ ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ। ਵਪਾਰ ਵਿੱਚ ਲਾਭ ਹੋਵੇਗਾ। ਆਰਥਿਕ ਅਤੇ ਵਪਾਰਕ ਪੱਖੋਂ ਕੀਤੀ ਯਾਤਰਾ ਫਲਦਾਇਕ ਰਹੇਗੀ। ਨੌਕਰੀ ਪੇਸ਼ੇ ਲਈ ਇਹ ਸਮਾਂ ਚੰਗਾ ਰਹੇਗਾ।


ਮਿਥੁਨ: ਮਿਥੁਨ ਰਾਸ਼ੀ ਦੇ ਲੋਕਾਂ ਲਈ ਇਹ ਰਾਸ਼ੀ ਪਰਿਵਰਤਨ ਬਹੁਤ ਸ਼ੁਭ ਹੋਵੇਗਾ। ਮਾਤਾ-ਪਿਤਾ ਦੀ ਮਦਦ ਨਾਲ ਸਾਰੇ ਕੰਮ ਪੂਰੇ ਹੋਣਗੇ। ਕਾਰਜ ਸਥਾਨ ‘ਤੇ ਅਧਿਕਾਰੀਆਂ ਦਾ ਸਹਿਯੋਗ ਰਹੇਗਾ। ਵਾਹਨ ਖਰੀਦਣ ਦੀ ਸੰਭਾਵਨਾ ਹੈ। ਨਿਵੇਸ਼ ਵਿੱਚ ਲਾਭ ਹੋਵੇਗਾ। ਮਨ ਖੁਸ਼ ਰਹੇਗਾ।


ਮਕਰ: ਪਰਿਵਾਰਕ ਸਬੰਧ ਮਜ਼ਬੂਤ ​​ਹੋਣਗੇ। ਆਮਦਨ ਵਿੱਚ ਵਾਧਾ ਹੋਵੇਗਾ। ਲਾਭ ਦੇ ਨਵੇਂ ਰਸਤੇ ਖੁੱਲ੍ਹਣਗੇ। ਕਿਸੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਤੁਸੀਂ ਮਾਣ ਮਹਿਸੂਸ ਕਰੋਗੇ। ਕਿਸੇ ਸਨਮਾਨਯੋਗ ਵਿਅਕਤੀ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ ਜੋ ਲਾਭਦਾਇਕ ਰਹੇਗੀ।


 


Story You May Like