The Summer News
×
Saturday, 27 April 2024

ਮਹਾਂ ਅਭਿਸ਼ੇਕ ਮਹਾ ਆਰਤੀ ਸਮੇਤ ਭਗਵਾਨ ਨੂੰ ਲੱਗਣਗੇ ਛੱਪਨ ਭੋਗ

ਲੁਧਿਆਣਾ : (ਤਮੰਨਾ ਬੇਦੀ)  19 ਅਗਸਤ ਦੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਹਾਡ਼ੇ ਮੌਕੇ ਸ਼ਹਿਰ ਭਰ ਵਿਚ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ । ਤਿਉਹਾਰ ਦੇ ਲਈ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ ।ਪਿਛਲੇ ਛੇ ਸਾਲਾਂ ਤੋਂ ਲਗਾਤਾਰ ਸ਼ਹਿਰ ਵਿੱਚ ਇਸ ਕੌਣ ਜਗਨਨਾਥ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੌਰਾਨ ਪੰਜਾਬ ਤੋਂ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇਸ ਯਾਤਰਾ ਚ ਭਗਵਾਨ ਜਗਨਨਾਥ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ । ਇਸ ਵਾਰ ਇਸਕੌਨ ਮੰਦਿਰ ਵਿਖੇ ਜਨ ਮਾਸਟਰੀ ਤੇ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲੇਗਾ ਜਿੱਥੇ ਫੂਲ ਬੰਗਲੇ ਨੂੰ ਸੱਤ ਤਰ੍ਹਾਂ ਦੇ ਵੱਖ ਵੱਖ ਪੰਜ ਕੁਇੰਟਲ ਫੁੱਲਾਂ ਨਾਲ ਸਜਾਇਆ ਜਾਵੇਗਾ । ਕੋਲਕਾਤਾ ਦੇ ਕਾਰੀਗਰਾਂ ਦੇ ਵੱਲੋਂ ਇਸ ਦੀ ਸਜਾਵਟ ਕੀਤੀ ਜਾਵੇਗੀ ।


ਇਸ ਮੌਕੇ ਜਿੱਥੇ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਤੇ ਛੱਪਨ ਭੋਗ ਲੱਗਣਗੇ ਉੱਥੇ ਹੀ ਮਹਾ ਸੰਕੀਰਤਨ ਮਹਾਂ ਅਭਿਸ਼ੇਕ ਦੇਖਣ ਲਾਇਕ ਹੋਵੇਗਾ । ਉੱਥੇ ਹੀ ਅਮਰੀਕਾ ਤੋਂ ਦੇਬੀ ਗੋਰਾ ਮਨੀ ਲੁਧਿਆਣਾ ਪਹੁੰਚਣਗੇ ਜੋ ਕਿ ਭਗਤਾਂ ਨੂੰ ਸ਼੍ਰੀ ਕ੍ਰਿਸ਼ਨ ਦੇ ਭਜਨਾਂ ਦੇ ਨਾਲ ਨਿਹਾਲ ਕਰਨਗੇ । ਅਤੇ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ ਦੇ ਨਾਂ ਦਾ ਸੰਕੀਰਤਨ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ ਭਗਵਾਨ ਜਗਨਨਾਥ ਜੀ ਦੀ ਪੁਸ਼ਾਕ ਨੂੰ ਖਾਸ ਤੌਰ ਤੇ ਬ੍ਰਿੰਦਾਵਨ ਤੋਂ ਮੰਗਵਾਇਆ ਜਾਵੇਗਾ ਜੋ ਕਿ ਸਤਰੰਗੀ ਪੋਸ਼ਾਕ ਹੋਵੇਗੀ । ਜਿਸ ਉਤੇ ਸ਼ੰਖ ਮੋਤੀ ਦੀ ਕਾਰੀਗਰੀ ਕੀਤੀ ਜਾਵੇਗੀ । ਅਤੇ ਪ੍ਰਸਾਦ ਦੇ ਤੌਰ ਤੇ ਵਰਿੰਦਾਵਨ ਤੋਂ ਮੰਗਵਾਏ ਪੇੜੇ ਭੱਤਾ ਦੇ ਵਿੱਚ ਵੰਡੇ ਜਾਣਗੇ ਅਤੇ ਰਾਤ ਦੇ ਸਮੇਂ ਮੱਖਣ ਮਿਸ਼ਰੀ ਦਾ ਪ੍ਰਸਾਦ ਵੰਡਿਆ ਜਾਵੇਗਾ ।


Story You May Like