ਆਖਿਰ ਕਿਉਂ ਚੜ੍ਹਾਇਆ ਜਾਂਦਾ ਹੈ ਸ਼ਿਵਲਿੰਗ ਤੇ ਜਲ
ਲੁਧਿਆਣਾ (ਤਮੰਨਾ ਬੇਦੀ): ਭੋਲੇਨਾਥ ਮਹਾਂਦੇਵ ਸ਼ਿਵ ਸ਼ੰਕਰ ਜਿਸ ਵੀ ਨਾਂ ਦੇ ਨਾਲ ਉਨ੍ਹਾਂ ਨੂੰ ਪੁਕਾਰਿਆ ਜਾਵੇ ਭਗਤ ਦੀ ਸ਼ਰਧਾ ਭਾਵਨਾ ਦੇਖ ਭਗਵਾਨ ਸ਼ੰਕਰ ਇੰਨੇ ਭੋਲੇ ਹਨ ਕੇ ਇਕ ਬੇਲ ਪੱਤਰ ਚੜ੍ਹਾਉਣ ਦੇ ਨਾਲ ਹੀ ਖ਼ੁਸ਼ ਹੋ ਜਾਂਦੇ ਹਨ। ਮਹਾਦੇਵ ਦੇ ਸਿਰ ਤੇ ਗੰਗਾ ਅਤੇ ਚੰਦਰਮਾ ਹਮੇਸ਼ਾਂ ਹੀ ਸੁਸ਼ੋਭਿਤ ਰਹਿੰਦੇ ਹਨ ।
ਸਮੁੰਦਰ ਮੰਥਨ ਦੌਰਾਨ ਨਿਕਲਣ ਵਾਲੇ ਹਲਹਲ ਅਰਥਾਤ ਜ਼ਹਿਰ ਨੂੰ ਪੀਣ ਨਾਲ ਸ਼ਿਵ ਜੀ ਦੇ ਸਰੀਰ ਵਿਚ ਜਦ ਗਰਮੀ ਵਧ ਗਈ ਸੀ ਤਾਂ ਸਿਰ ਗਰਮ ਹੋ ਗਿਆ। ਅਜਿਹਾ ਮੰਨਿਆ ਜਾਂਦਾ ਹੈ ਕਿ ਜ਼ਹਿਰ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਉਸ ਸਮੇਂ ਸਾਰੇ ਦੇਵੀ ਦੇਵਤਾਵਾਂ ਨੇ ਜਲ ਅਰਪਿਤ ਕੀਤਾ ਜਿਸ ਨਾਲ ਉਨ੍ਹਾਂ ਦੀ ਤਪਸ਼ ਤੋਂ ਆਰਾਮ ਮਿਲਿਆ ।ਇਸੇ ਕਰਕੇ ਹੀ ਸ਼ਿਵਲਿੰਗ ਨੂੰ ਜਲ ਚੜ੍ਹਾਇਆ ਜਾਂਦਾ ਹੈ।
ਕਈ ਮੰਦਰਾਂ ‘ਚ ਸ਼ਿਵਲਿੰਗ ‘ਤੇ ਕਲਸ਼ ਵੀ ਲਗਾਇਆ ਜਾਂਦਾ ਹੈ, ਜਿਸ ਕਾਰਨ 24 ਘੰਟੇ ਪਾਣੀ ਦੀਆਂ ਬੂੰਦਾਂ ਲਗਾਤਾਰ ਡਿੱਗਦੀਆਂ ਰਹਿੰਦੀਆਂ ਹਨ। ਇਸ ਲਈ ਇਨ੍ਹਾਂ ਨੂੰ ਪਾਣੀ ਨਾਲ ਅਭਿਸ਼ੇਕ ਕਰਨ ਨਾਲ ਭਗਤਾਂ ਨੂੰ ਫਲ ਜ਼ਰੂਰ ਮਿਲਦਾ ਹੈ। ਸ਼ਿਵ ਦੇ ਕਈ ਅਜਿਹੇ ਮੰਦਰ ਹਨ, ਜਿੱਥੇ ਸ਼ਿਵਲਿੰਗ ਪਾਣੀ ਵਿੱਚ ਹੀ ਡੁੱਬਿਆ ਰਹਿੰਦਾ ਹੈ ਜਾਂ ਫਿਰ ਝਰਣੇ ਦਾ ਪਾਣੀ ਸ਼ਿਵਲਿੰਗ ਉੱਤੇ ਡਿੱਗਦਾ ਰਹਿੰਦਾ ਹੈ।ਸ਼ਿਵ ਤੇ ਮਸਤਕ ਤੇ ਸੁਸ਼ੋਭਿਤ ਗੰਗਾ ਅਤੇ ਚੰਦਰਮਾ ਦੋਵੇਂ ਹੀ ਜਲ ਨਾਲ ਸਬੰਧਤ ਹਨ।